ਚੰਨੀ ਨੇ ਪ੍ਰਵਾਸੀ ਲੋਕਾਂ ਨਾਲ ਮਨਾਈ ਹੋਲੀ, ਕਿਹਾ- ਇਹ ਸਾਡੇ ਭਰਾ - Channi Celebrates Holi - CHANNI CELEBRATES HOLI
Published : Mar 26, 2024, 10:23 AM IST
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੋਲੀ ਦਾ ਤਿਉਹਾਰ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨਾਲ ਮਨਾਇਆ। ਮੋਰਿੰਡਾ ਵਿੱਚ ਪ੍ਰਵਾਸੀ ਭਾਈਚਾਰੇ ਵੱਲੋ ਰੱਖੇ ਹੋਲੀ ਦੇ ਪ੍ਰੋਗਰਾਮ ਵਿੱਚ ਜਦੋ ਸਾਬਕਾ ਮੁੱਖ ਮੰਤਰੀ ਚੰਨੀ ਪੁੱਜੇ, ਤਾਂ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਪੂਰੀ ਤਰਾਂ ਨਾਲ ਹੋਲੀ ਦੇ ਰੰਗਾਂ ਵਿੱਚ ਰੰਗ ਦਿੱਤਾ ਤੇ ਨੱਚ ਟੱਪ ਕੇ ਹੋਲੀ ਮਨਾਈ। ਇਸ ਦੌਰਾਨ ਚਰਨਜੀਤ ਚੰਨੀ ਵੀ ਭੋਜਪੁਰੀ ਗਾਣਿਆਂ ਉੱਤੇ ਨੱਚਦੇ ਹੋਏ ਨਜ਼ਰ ਆਏ ਤੇ ਉਨ੍ਹਾਂ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੂੰ ਗਲੇ ਲਗਾ ਕੇ ਹੋਲੀ ਦੀ ਵਧਾਈ ਦਿੱਤੀ। ਪ੍ਰਵਾਸੀ ਲੋਕਾਂ ਨੇ ਕਿਹਾ ਕਿ ਚੰਨੀ ਉਨ੍ਹਾਂ ਦੇ ਹਰ ਸੁੱਖ-ਦੁੱਖ ਅਤੇ ਤਿਉਹਾਰਾਂ ਵਿੱਚ ਉਨ੍ਹਾਂ ਨਾਲ ਖੜ੍ਹਦੇ ਹਨ, ਉੱਥੇ ਹੀ ਚੰਨੀ ਨੇ ਕਿਹਾ ਕਿ ਪ੍ਰਵਾਸੀ ਲੋਕ ਸਾਡੇ ਭਰਾ ਹਨ।