ਮਲੋਟ ਤੋਂ ਮੋਟਰਸਾਈਕਲ 'ਤੇ ਪੜ੍ਹਨ ਜਾ ਰਹੇ ਭੈਣ ਭਰਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ, ਭੈਣ ਦੀ ਹੋਈ ਮੌਤ - Brother and sister accident - BROTHER AND SISTER ACCIDENT
Published : Apr 6, 2024, 3:16 PM IST
ਸ੍ਰੀ ਮੁਕਤਸਰ ਸਾਹਿਬ : ਮਲੋਟ ਤੋਂ ਮੋਟਰਸਾਈਕਲ 'ਤੇ ਪੜ੍ਹਨ ਜਾ ਰਹੇ ਭੈਣ ਭਰਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੌਰਾਨ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੱਸਿਆ ਕਿ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਮਲੋਟ ਰੋਡ ਉੱਤੇ ਸੜਕ ਹਾਦਸਾ ਹੋ ਗਿਆ ਹੈ ਤਾਂ ਜਦੋਂ ਪੁਲਿਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਮੋਟਰਸਾਈਕਲ ਸਵਾਰ ਕੁੜੀ ਮੁੰਡਾ ਇੱਕ ਮਿੱਟੀ ਦੇ ਭਰੇ ਟਰਾਲੇ ਨਾਲ ਟਕਰਾਉਣ ਕਾਰਨ ਡਿੱਗ ਗਏ ਹਨ। ਜਿਥੇ ਭਰਾ ਸੱਟਾਂ ਲੱਗੀਆਂ ਹਨ ਜੋ ਕਿ ਇਸ ਵੇਲੇ ਹਸਪਤਾਲ ਵਿੱਚ ਜੇਰੇ ਇਲਾਜ ਹੈ ਤੇ ਲੜਕੀ ਦੀ ਮੌਤ ਹੋ ਗਈ ਸੀ। ਮਿਟੀ ਵਾਲੇ ਕਨਟੇਨਰ ਵਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਜਿਸ ਦੀ ਭਾਲ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਵੀ ਉਸ ਦੇ ਖਿਲਾਫ ਹੋਵੇਗੀ।