ਮਜੀਠਾ ਦੇ ਪਿੰਡ ਚਵਿੰਡਾ ਦੌਰੇ ਦੌਰਾਨ ਵਿਰੋਧੀਆਂ 'ਤੇ ਵਰ੍ਹੇ ਬਿਕਰਮ ਮਜੀਠੀਆ, ਸੁਣੋ ਕੀ ਕਿਹਾ... - Bikram Majithia - BIKRAM MAJITHIA
Published : May 3, 2024, 7:04 PM IST
ਅੰਮ੍ਰਿਤਸਰ:- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਜ ਹਲਕਾ ਮਜੀਠਾ ਦੇ ਪਿੰਡ ਚਵਿੰਡਾ ਦੇਵੀ ਵਿਖੇ ਪਹੁੰਚੇ ਬਿਕਰਮ ਮਜੀਠੀਆ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਤੇ ਤੰਜ ਕਸ਼ੇ ਹਨ। ਜਿਸ ਸੰਬਧੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਪੰਜਾਬ ਵਿੱਚ ਕੋਈ ਕੰਮ ਨਹੀ ਕੀਤਾ ਨਾਲ ਕੋਈ ਉਸਾਰੀ ਨਾ ਮੁਲਾਜਮ ਦੀ ਘਾਟ ਪੂਰੀ ਕੀਤੀ ਅਤੇ ਦੂਜੇ ਪਾਸੇ ਕੇਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਧ੍ਰੋਹ ਕੀਤਾ। ਜਿਸ ਦੇ ਚੱਲਦੇ ਕਿਸਾਨ ਅੱਜ ਵੀ ਦਿਲ ਦੀਆਂ ਬਰੂਹਾ ਉੱਪਰ ਆਪਣੇ ਹੱਕਾਂ ਲਈ ਡਟੇ ਹੋਏ ਹਨ। ਕੋਈ ਉਨ੍ਹਾਂ ਦੀ ਗੱਲ ਸੁਣਨ ਵਾਲਾ ਨਹੀ। ਜਿਸ ਦੇ ਚੱਲਦੇ ਪਿਛਲੇ ਸੰਘਰਸ਼ ਦੇ ਚਲਦੇ 750 ਦੇ ਕਰੀਬ ਕਿਸਾਨ ਸ਼ਹੀਦ ਹੋਏ ਅਤੇ ਹੁਣ ਵੀ ਸ਼ੁਭਕਰਨ ਦੇ ਸ਼ਹੀਦ ਹੋਣ ਦਾ ਇਨਸਾਫ ਨਹੀਂ ਮਿਲ ਪਾ ਰਿਹਾ। ਜਿਸ ਦੇ ਚਲਦੇ ਕਿਸਾਨ ਭਾਜਪਾ ਉਮੀਦਵਾਰਾ ਦੀ ਨਹੀਂ ਸੁਣਦੇ ਕਿਉਕਿ ਭਾਜਪਾ ਵੱਲੋਂ ਕਿਸਾਨੀ ਅੰਦੋਲਨ ਦੇ ਚਲਦੇ ਕਿਸਾਨਾ ਦੀ ਨਹੀਂ ਸੁਣੀ ਬਸ ਇਹ ਗੱਲ ਹੈ ਜੋ ਕਿਸਾਨ ਅਤੇ ਲੋਕ ਭਾਜਪਾ ਅਤੇ ਆਪ ਦੇ ਐਂਟੀ ਹੋਏ ਫਿਰਦੇ ਹਨ ਅਤੇ ਹੁਣ ਇੱਕ ਨਵੀਂ ਸਰਕਾਰ ਬਣਾੳਣ ਦਾ ਮਨ ਬਣਾ ਚੁੱਕੇ ਹਨ।