ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਗਈ ਚਿੱਠੀ ਮਗਰੋਂ ਮਨਜੀਤ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ... - Bhai Manjit Singh big statement - BHAI MANJIT SINGH BIG STATEMENT
Published : Aug 5, 2024, 6:08 PM IST
ਅੰਮ੍ਰਿਤਸਰ: ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਕੱਤਰ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਜਨਤਕ ਕੀਤੀ ਗਈ ਹੈ। ਉਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਸਪੱਸ਼ਟੀਕਰਨ ਦੇ ਵਿੱਚ ਲਿਖਿਆ ਗਿਆ ਕਿ ਇਨ੍ਹਾਂ ਚੀਜ਼ਾਂ ਨੂੰ ਉਹ ਕਬੂਲ ਕਰਦਾ ਹੈ ਜੋ ਚੀਜ਼ਾਂ ਹੋਈਆਂ ਹਨ। ਸੁਖਬੀਰ ਬਾਦਲ ਨੇ ਮੰਨਿਆ ਕਿ 2015 ਤੋਂ ਲੈ ਕੇ ਉਹ ਰਾਜਭਾਗ ਸੰਭਾਲ ਰਹੇ ਸਨ ਅਤੇ ਉਦੋਂ ਗਲਤੀਆਂ ਹੋਈਆਂ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਜਿਹੜੀ ਗਲਤੀ ਹੋਈ ਹੈ, ਉਹ ਚਿੱਠੀ ਵੀ ਨਾਲ ਲਾਈ ਹੈ। ਸੁਖਬੀਰ ਸਿੰਘ ਨੇ ਆਪਣੀ ਗਲਤੀ ਵੀ ਮੰਨ ਲਈ ਹੈ, ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੇ 2015 ਵਿੱਚ ਇਹ ਗੱਲ ਮੰਨੀ ਹੁੰਦੀ ਤਾਂ 2022 ਵਿੱਚ ਵੀ ਅਕਾਲੀ ਦਲ ਦੀ ਹੀ ਸਰਕਾਰ ਬਣਨੀ ਸੀ।