ਤਰਨ ਤਾਰਨ 'ਚ ਅੱਗ ਦੇ ਭੇਟ ਚਾੜੀਆਂ ਦੋ ਗੱਡੀਆਂ, ਮਾਲਕ ਨੇ ਕਿਹਾ ਕਿਸੇ ਸਿਰਫ਼ਿਰੇ ਦੀ ਹੈ ਸਾਜ਼ਿਸ਼, ਜਾਣੋ ਕੀ ਹੈ ਮਾਮਲਾ - Two vehicles caught fire Tarn Taran - TWO VEHICLES CAUGHT FIRE TARN TARAN
Published : Jun 22, 2024, 2:56 PM IST
ਤਰਨਤਾਰਨ : ਜਿਲ੍ਹਾ ਤਰਨ ਤਾਰਨ ਦੇ ਪਿੰਡ ਛਾਪੜੀ ਸਾਹਿਬ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਹਵੇਲੀ ਵਿੱਚ ਖੜ੍ਹੀਆ ਗੱਡੀਆਂ ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਬਾਬਾ ਪ੍ਰਗਟ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਰੋਜ਼ਾਨਾ ਦੀ ਤਰ੍ਹਾ ਆਪਣੀ ਹਵੇਲੀ ਵਿੱਚ ਇਨੋਵਾ ਕਾਰ ਅਤੇ ਸਵਿਫ਼ਟ ਡਜ਼ਾਇਰ ਕਾਰ ਖੜ੍ਹੀਆ ਕੀਤੀਆ ਗਈਆ ਸਨ, ਜਿੰਨ੍ਹਾ ਨੂੰ ਦੇਰ ਰਾਤ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਾ ਕੇ ਸਾੜ ਦਿੱਤਾ ਹੈ। ਇਸ ਮੌਕੇ ਉਹਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗੀ ਕੀਤੀ ਹੈ। ਮੌਕੇ 'ਤੇ ਪੁੱਜੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੱਡੀਆ ਨੂੰ ਅੱਗ ਲੱਗਣ ਦੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ।