ਮੋਗਾ 'ਚ ਦਿਨ ਦਿਹਾੜੇ ਲੱਖਾਂ ਦੀ ਚੋਰੀ, ਅਣਪਛਾਤੇ ਨੇ ਮਨੀ ਚੇਂਜਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ - THEFT OF LAKHS IN MOGA
Published : Feb 14, 2025, 4:10 PM IST
ਮੋਗਾ: ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਇਨ੍ਹਾਂ ਚੋਰਾਂ ਨੂੰ ਨਾ ਹੀ ਕੈਮਰਿਆਂ ਦਾ ਕੋਈ ਡਰ ਹੈ ਅਤੇ ਨਾ ਹੀ ਕੋਈ ਪੁਲਿਸ ਦਾ ਖ਼ੌਫ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੋਗਾ ਤੋਂ ਜਿਥੇ ਦਿਨ ਦਿਹਾੜੇ ਇੱਕ ਅਣਪਛਾਤੇ ਵਿਅਕਤੀ ਨੇ ਸ਼ਹਿਰ ਅੰਦਰ ਮਨੀ ਚੇਂਜਰ ਦੀ ਦੁਕਾਨ ਦਾ ਸ਼ਾਤਿਰ ਤਰੀਕੇ ਨਾਲ ਦਰਵਾਜਾ ਖੋਲ੍ਹਿਆ ਅਤੇ ਗੱਲ੍ਹੇ 'ਚੋਂ ਪੈਸੈ ਕੱਢ ਕੇ ਫਰਾਰ ਹੋ ਗਿਆ। ਪੀੜਤ ਮਾਲਕ ਨੇ ਕਿਹਾ ਕਿ ਦੁਕਾਨ ਦੇ ਅੰਦਰੋਂ ਚੋਰ ਤਕਰੀਬਨ ਢਾਈ ਲੱਖ ਰੁਪਏ ਨਕਦੀ ਲੈ ਕੇ ਫਰਾਰ ਹੋ ਗਿਆ ਹੈ।ਘਟਨਾ ਦਾ ਪਤਾ ਲੱਗਦੇ ਹੀ ਜਦੋਂ ਦੁਕਾਨ ਦੇ ਬਾਹਰ ਲੱਗੇ ਕੈਮਰੇ ਚੈੱਕ ਕੀਤੇ ਤਾਂ ਇੱਕ ਨੌਜਵਾਨ ਉਨ੍ਹਾਂ ਦੀ ਦੁਕਾਨ ਦੇ ਅੰਦਰ ਆਉਂਦਾ ਹੋਇਆ ਨਜ਼ਰ ਆਇਆ ਜਿਸ ਨੇ ਕਿਸੀ ਔਜ਼ਾਰ ਨਾਲ ਤਾਲਾ ਤੋੜਿਆ ਅਤੇ ਅੰਦਰ ਜਾ ਕੇ ਪੈਸੇ ਕੱਢ ਲਏ, ਉਸ ਕੋਲ ਜੋ ਐਕਟਿਵਾ ਸੀ ਉਹ ਵੀ ਬਿਨਾਂ ਨੰਬਰ ਪਲੇਟ ਦੇ ਸੀ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ, ਪੁਲਿਸ ਵੱਲੋਂ ਪੁਰੇ ਮਾਮਲੇ ਦੀ ਪੜਤਾਲ ਕਰਨ ਅਤੇ ਮੁਲਜ਼ਮ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।