ਪੰਜਾਬ

punjab

ਦੁਕਾਨਦਾਰ ਨੇ ਨਹੀਂ ਦਿੱਤਾ ਉਧਾਰ ਸਮਾਨ ਤਾਂ ਸ਼ਖ਼ਸ ਨੇ ਦੁਕਾਨਦਾਰ ਦੀ ਲੱਤ 'ਚ ਮਾਰੀ ਗੋਲ਼ੀ, ਹਮਲਾਵਰ ਹੋਇਆ ਫ਼ਰਾਰ - attacker shot a shopkeeper

By ETV Bharat Punjabi Team

Published : Jun 26, 2024, 3:11 PM IST

ਹਮਲਾਵਰ ਹੋਇਆ ਫਰਾਰ (ETV BHARAT (ਪੱਤਰਕਾਰ ਫਿਰੋਜ਼ਪੁਰ))

ਫਿਰੋਜ਼ਪੁਰ ਵਿੱਚ ਇੱਕ ਦੁਕਾਨਦਾਰ ਤੋਂ ਅਕਸਰ ਗੰਨ ਪੁਆਇੰਟ ਉੱਤੇ ਉਧਾਰ ਮੰਗਣ ਵਾਲੇ ਸ਼ਖ਼ਸ ਨੂੰ ਜਦੋਂ ਦੁਕਾਨਦਾਰ ਨੇ ਏਸੀ ਦਾ ਕੋਈ ਸਮਾਨ ਉਧਾਰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਜਿਸ ਕਾਰਣ ਸ਼ਖ਼ਸ ਦੁਕਾਨਦਾਰ ਨਾਲ ਝਗੜ ਪਿਆ। ਇਸ ਤੋਂ ਬਾਅਦ ਸ਼ਖ਼ਸ ਨੇ ਆਪਣੇ ਲਾਈਸੰਸੀ ਰਿਵਾਲਰ ਨਾਲ ਦੁਕਾਨਦਾਰ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਜਖ਼ਮੀ ਦੁਕਾਨਦਾਰ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਵਾਰਦਾਤ ਮਗਰੋਂ ਮੌਕੇ ਉੱਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਮੁਤਾਬਿਕ ਉਧਾਰ ਨਾ ਦੇਣ ਨੂੰ ਲੈਕੇ ਇਹ ਵਾਰਦਾਤ ਹੋਈ ਹੈ। ਪੀੜਤ ਦੁਕਾਨਦਾਰ ਦੇ ਬਿਆਨਾਂ ਨੂੰ ਦਰਜ ਕਰਕੇ ਹਮਲਾਵਰ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਹੈ। ਪੁਲਿਸ ਮੁਤਾਬਿਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ ਅਤੇ ਉਸ ਦੀ ਭਾਲ ਜਾਰੀ ਹੈ।  

 

ABOUT THE AUTHOR

...view details