ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਸੰਗਤ ਦਾ ਕੀਤਾ ਧੰਨਵਾਦ - Amritpal Singh - AMRITPAL SINGH
Published : Jun 2, 2024, 7:51 PM IST
ਅੰਮ੍ਰਿਤਸਰ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਅੱਜ ਸੱਤਵੇਂ ਗੇੜ ਦੀ ਵੋਟਿੰਗ ਹੋ ਰਹੀ ਹੈ। ਅਤੇ ਇਸ ਦੌਰਾਨ ਪੰਜਾਬ ਦੀਆਂ 13 ਸੀਟਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਦੇ ਵਿੱਚੋਂ ਸਭ ਤੋਂ ਵੱਡੀ ਖਿੱਚ ਦਾ ਕੇਂਦਰ ਬਣੀ ਹੋਈ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਪੰਥਕ ਸੀਟ ਦੇ ਉੱਤੇ ਦੇਸ਼ ਭਰ ਦੇਸ਼ ਵਿਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਉਸਦਾ ਵੱਡਾ ਕਾਰਨ ਇਹ ਹੈ ਕਿ ਐਨਐਸਏ ਤਹਿਤ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਸਿੱਧੀਆਂ ਤਸਵੀਰਾਂ ਤੁਹਾਨੂੰ ਪਿੰਡ ਜਲੂਪੁਰ ਖੈੜਾ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਵੱਲੋਂ ਵੋਟ ਪਾਈ ਗਈ ਹੈ। ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਮਾਤਾ ਤੇ ਪਿਤਾ ਵੱਲੋਂ ਕਾਫੀ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਉਹ ਵੱਡੀ ਲੀਡ ਦੇ ਨਾਲ ਜਿੱਤਣ ਜਾ ਰਹੇ ਹਨ।