ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਮੀਤ ਕੁਮਾਰ ਔਲ ਨੂੰ ਬਣਾਇਆ ਗਿਆ ਅਜਨਾਲਾ ਦਾ ਸ਼ਹਿਰੀ ਪ੍ਰਧਾਨ - Amit Kumar president of Ajnala - AMIT KUMAR PRESIDENT OF AJNALA
Published : Jul 20, 2024, 4:24 PM IST
ਅੰਮ੍ਰਿਤਸਰ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਜਨਾਲਾ ਦੀ ਸ਼ਹਿਰੀ ਪ੍ਰਧਾਨ ਦੀ ਜਿੰਮੇਵਾਰੀ ਅਮਿਤ ਕੁਮਾਰ ਔਲ ਨੂੰ ਸੌਂਪੀ ਗਈ ਅਤੇ ਕਸਬਾ ਰਮਦਾਸ ਦੀ ਸ਼ਹਿਰੀ ਪ੍ਰਧਾਨ ਦੀ ਜਿੰਮੇਵਾਰੀ ਹਰਪਾਲ ਸਿੰਘ ਸਿੰਧੂ ਨੂੰ ਸੌਂਪੀ ਗਈ ਅਤੇ ਬਣੇ ਨਵੇਂ ਪ੍ਰਧਾਨਾਂ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਲੱਡੂ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਮਿਹਨਤੀ ਵਰਕਰਾਂ/ਵਲੰਟੀਅਰਾਂ ਦੀ ਦਾ ਮਾਨ ਸਨਮਾਨ ਕਰਦੀ ਹੈ। ਇਸ ਮੌਕੇ ਨਵਨਿਯੁਕਤ ਪ੍ਰਧਾਨ ਅਮਿਤ ਕੁਮਾਰ ਔਲ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਦਾ ਧੰਨਵਾਦ ਕਰਦਾ ਹਾਂ।