ਪਠਾਨਕੋਟ ਵਿਖੇ ਵਾਪਰਿਆ ਹਾਦਸਾ, 6 ਪਰਵਾਸੀ ਮਜਦੂਰ ਜਖ਼ਮੀ - PATHANKOT ROAD ACCIDENT - PATHANKOT ROAD ACCIDENT
Published : Sep 10, 2024, 8:45 AM IST
ਪਠਾਨਕੋਟ : ਸੜਕੀ ਹਾਦਸਿਆਂ ਨੂੰ ਲਗਾਮ ਲਗਾਉਣ ਦੇ ਲਈ ਟ੍ਰੈਫਿਕ ਪੁਲਿਸ ਵੱਲੋਂ ਅਕਸਰ ਸੈਮੀਨਾਰ ਲਗਾ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ, ਪਰ ਬਾਵਜੂਦ ਇਸ ਦੇ ਅੱਜ ਵੀ ਕੁਝ ਲੋਕ ਇਸ ਬਾਰੇ ਗੰਭੀਤਰਾ ਨਾਲ ਨਹੀਂ ਸੋਚ ਰਹੇ। ਜਿਸ ਦੇ ਚਲਦੇ ਅੱਜ ਵੀ ਸੜਕੀ ਹਾਦਸਿਆਂ 'ਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਅਤੇ ਲੋਕ ਜ਼ਖਮੀ ਹੋ ਰਹੇ ਹਨ। ਅਜਿਹਾ ਹੀ ਹਾਦਸਾ ਪਠਾਨਕੋਟ ਜਲੰਧਰ ਕੌਮੀ ਸ਼ਾਹ ਮਾਰਗ 'ਤੇ ਵੇਖਣ ਨੂੰ ਮਿਲਿਆ, ਜਿਥੇ ਪਰਵਾਸੀ ਮਜਦੂਰ ਟਰੈਕਟਰ ਅਤੇ ਮਸ਼ੀਨ ਲੈ ਕੇ ਕੀਤੇ ਲੈਂਟਰ ਪਾਉਣ ਜਾ ਰਹੇ ਸਨ ਕਿ ਅਚਾਨਕ ਪਿੱਛੋਂ ਇਕ ਟਿਪਰ ਨੂੰ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਟਰੈਕਟਰ ਸਵਾਰ 6 ਪਰਵਾਸੀ ਮਜਦੂਰ ਜਖਮੀ ਹੋ ਗਏ। ਜਿਹਨਾਂ ਨੂੰ ਇਲਾਜ ਦੇ ਲਈ ਸਿਵਿਲ ਹਸਪਤਾਲ ਪਠਾਨਕੋਟ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਡਾਕਟਰਾਂ ਵਲੋਂ ਖਤਰੇ ਤੋਂ ਬਾਹਰ ਦਸੀ ਜਾ ਰਹੀ।