ਏਸੀ ਕਾਰਨ ਲੱਗੀ ਭਿਆਨਕ ਅੱਗ, ਕੀਮਤੀ ਸਮਾਨ ਸੜ ਕੇ ਹੋਇਆ ਸੁਆਹ - terrible fire broke out in Bathinda - TERRIBLE FIRE BROKE OUT IN BATHINDA
Published : Sep 29, 2024, 1:52 PM IST
ਬਠਿੰਡਾ: ਅੱਜ ਦਿਨ ਚੜਦੇ ਹੀ ਬਠਿੰਡਾ ਦੇ ਬਲਾ ਰਾਮ ਨਗਰ ਬੈਂਕ ਕਲੋਨੀ ਵਿੱਚ ਇੱਕ ਘਰ ਵਿੱਚ ਏਸੀ ਕਾਰਨ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਚੱਲਦੇ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਪਹੁੰਚੀ। ਜਿਨਾਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀ ਜਸਕੀਰਤ ਸਿੰਘ ਨੇ ਦੱਸਿਆ ਕਿ ਫਾਇਰ ਬਗੇਡ ਨੂੰ ਸੂਚਨਾ ਦਿੱਤੀ ਗਈ ਸੀ ਕਿ ਬੈਂਕ ਕਲੋਨੀ ਵਿੱਚ ਇੱਕ ਘਰ ਨੂੰ ਏਸੀ ਕਾਰਨ ਅੱਗ ਲੱਗ ਗਈ ਹੈ, ਉਹ ਮੌਕੇ ਤੇ ਫਾਇਰ ਟੈਂਡਰ ਲੈ ਕੇ ਪਹੁੰਚੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਗੇ ਨੀ ਭਿਆਨਕ ਸੀ ਕਿ ਕਮਰੇ ਵਿੱਚ ਲੱਗੀ ਐਲਸੀਡੀ ਏਸੀ ਅਤੇ ਹੋਰ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਕਮਰੇ ਵਿੱਚ ਪਲਾਸਟਿਕ ਦੀਆਂ ਸੀਟਾਂ ਲੱਗੀਆਂ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਉਨ੍ਹਾਂ ਦੱਸਿਆ ਕਿ ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਇਸ ਅੱਗ ਕਾਰਨ ਲੱਖਾਂ ਰੁਪਏ ਦਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਜਿਸ ਸਮੇਂ ਘਰ ਨੂੰ ਅੱਗ ਲੱਗੀ ਉਸ ਸਮੇਂ ਘਰ ਵਿੱਚ ਸਿਰਫ ਔਰਤਾਂ ਹੀ ਮੌਜੂਦ ਸਨ ਜਿਨਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ।