ਪੰਜਾਬ

punjab

ETV Bharat / videos

ਰਿਸ਼ਤੇਦਾਰੀ 'ਚ ਜਾਂਦੇ ਫੌਜੀ ਨਾਲ ਵਾਪਰਿਆ ਹਾਦਸਾ, ਹੋਈ ਦਰਦਨਾਕ ਮੌਤ, ਫੌਜ ਨੇ ਦਿੱਤੀ ਸਲਾਮੀ - SOLDIER OF BATHINDA DIED

By ETV Bharat Punjabi Team

Published : Nov 8, 2024, 12:01 PM IST

ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਪੁਰ 'ਚ ਛੁਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਖਬਰ ਤੋਂ ਬਾਅਦ ਪਿੰਡ ਵਿੱਚ ਸੋਗ ਪਸਰ ਗਿਆ। ਮ੍ਰਿਤਕ ਨੌਜਵਾਨ ਫੌਜ ਦਾ ਜਵਾਨ ਜਸਵਿੰਦਰ ਸਿੰਘ ਪੁੱਤਰ ਬੂਟਾ ਸਿੰਘ ਸੀ, ਜੋ ਕਿ ਬਾਸੀ ਪਿੰਡ ਰਾਮਪੁਰਾ ਆਸਾਮ 17 ਰਾਈਫਲ ਵਰਮਾ ਵਾਡਰ 'ਤੇ ਡਿਊਟੀ ਕਰਦਾ ਸੀ ਅਤੇ ਹਾਲ ਹੀ 'ਚ ਓਹ ਦਿਵਾਲੀ ਦੀ ਛੁੱਟੀ ਕੱਟਣ ਪਿੰਡ ਆਇਆ ਹੋਇਆ ਸੀ। ਇਸ ਦੌਰਾਨ ਜਦੋਂ ਉਹ ਰਿਸ਼ਤੇਦਾਰੀ 'ਚ ਜਾ ਰਿਹਾ ਸੀ ਕਿ ਉਸ ਨਾਲ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਫੌਜੀ ਜਸਵਿੰਦਰ ਸਿੰਘ ਆਪਣੇ ਪਿੱਛੇ ਮਾਂ ਪਤਨੀ ਅਤੇ ਇੱਕ ਬੱਚਾ ਛੱਡ ਗਿਆ ਹੈ। ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਜਸਵਿੰਦਰ ਸਿੰਘ ਬੜਾ ਮਿਹਨਤੀ ਸੀ ਅਤੇ ਮਿਹਨਤ ਦੇ ਨਾਲ ਨਾਲ ਆਪਣੇ ਦੇਸ਼ ਦੀ ਰੱਖਿਆ ਲਈ ਡਿਊਟੀ ਵੀ ਤਨਦੇਹੀ ਨਾਲ ਕਰਦਾ ਸੀ। ਫੌਜੀ ਜਸਵਿੰਦਰ ਸਿੰਘ ਦੀ ਹਾਦਸੇ ਵਿੱਚ ਹੋਈ ਮੌਤ ਕਾਰਨ ਸਾਰਾ ਪਿੰਡ ਸਦਮੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਅੱਜ ਫੌਜ ਦੇ ਜਵਾਨਾਂ ਵੱਲੋਂ ਫੌਜੀ ਜਸਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸਲਾਮੀ ਦਿੱਤੀ ਗਈ ਅਤੇ ਸਰਕਾਰੀ ਸਨਮਾਨਾਂ ਨਾਲ ਜਸਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਘਟਨਾ ਨੇ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ABOUT THE AUTHOR

...view details