ਪੁਰਾਣੇ ਵਾਹਨਾਂ ਦੀ ਖਰੀਦ ਫ਼ਰੋਖ਼ਤ ਦੀ ਆੜ ’ਚ ਵੱਡੀ ਠੱਗੀ, 1 ਕਰੋੜ 3 ਲੱਖ 73 ਹਜ਼ਾਰ ਰੁਪਏ ਦਾ ਘਪਲਾ ! - FRAUD THROUGH FORGED DOCUMENTS
Published : Feb 16, 2025, 3:31 PM IST
ਮੋਗਾ: ਥਾਣਾ ਮਹਿਣਾ ਦੀ ਪੁਲਿਸ ਵੱਲੋਂ ਪਿੰਡ ਰੌਲੀ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਪੁਰਾਣੇ ਵਾਹਨ, ਜਿਨ੍ਹਾਂ ਵਿੱਚ ਬੈਲਰ, ਟਰੈਕਟਰ-ਟ੍ਰਾਲੇ ਆਦਿ ਖਰੀਦਕੇ, ਨਕਲੀ ਦਸਤਾਵੇਜ਼ ਰਾਹੀਂ ਧੋਖਾਧੜੀ ਕਰਕੇ 1 ਕਰੋੜ 3 ਲੱਖ 73 ਹਜ਼ਾਰ ਰੁਪਏ ਹੜਪਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਰੌਲੀ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨੇ ਐੱਸਐੱਸਪੀ ਮੋਗਾ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਪਿੰਡ ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਜਸਜੀਤ ਸਿੰਘ ਉਰਫ਼ ਪ੍ਰੈਟੀ ਪੁੱਤਰ ਸਰਬਜੀਤ ਸਿੰਘ, ਸਰਬਜੀਤ ਸਿੰਘ ਪੁੱਤਰ ਹਾਕਮ ਸਿੰਘ, ਜਸਵੀਰ ਕੌਰ ਪਤਨੀ ਸਰਬਜੀਤ ਸਿੰਘ, ਅਤੇ ਸੰਦੀਪ ਕੌਰ ਪਤਨੀ ਜਸਜੀਤ ਸਿੰਘ ਨੇ ਮਿਲਭੁਕਤੀ ਕਰਕੇ ਪੁਰਾਣੇ ਵਾਹਨ ਵੇਚਣ ਦੀ ਆੜ ਹੇਠ ਨਕਲੀ ਕਾਗਜ਼ਾਤ ਰਾਹੀਂ ਧੋਖਾ ਦਿੱਤਾ ਅਤੇ ਉਸ ਤੋਂ 1 ਕਰੋੜ 3 ਲੱਖ 73 ਹਜ਼ਾਰ ਰੁਪਏ ਠੱਗ ਲਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।