ਹੈਦਰਾਬਾਦ: Xiaomi ਨੇ Xiaomi 14 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ ਨੂੰ ਪਹਿਲਾ ਫਰਵਰੀ ਦੇ ਅੰਤ 'ਚ ਆਯੋਜਿਤ ਕੀਤੇ ਗਏ MWC 2024 'ਚ ਕੰਪਨੀ ਨੇ ਗਲੋਬਲ ਬਾਜ਼ਾਰ 'ਚ ਲਾਂਚ ਕੀਤਾ ਸੀ ਅਤੇ ਹੁਣ ਇਸ ਸੀਰੀਜ਼ ਨੂੰ ਭਾਰਤ 'ਚ ਪੇਸ਼ ਕਰ ਦਿੱਤਾ ਗਿਆ ਹੈ। Xiaomi 14 ਸੀਰੀਜ਼ 'ਚ Xiaomi 14 ਅਤੇ Xiaomi 14 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ।
Xiaomi 14 ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Xiaomi 14 ਸੀਰੀਜ਼ ਨੂੰ ਸਿੰਗਲ ਸਟੋਰੇਜ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। Xiaomi 14 ਦੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 69,999 ਰੁਪਏ ਹੈ। ਇਸ ਸਮਾਰਟਫੋਨ ਨੂੰ ਤੁਸੀਂ 11 ਮਾਰਚ ਦੁਪਹਿਰ 12 ਵਜੇ ਤੋਂ ਐਮਾਜ਼ਾਨ, ਫਲਿੱਪਕਾਰਟ, mi.com ਅਤੇ Xiaomi ਰਿਟੇਲ ਸਟੋਰਾਂ ਰਾਹੀ ਖਰੀਦ ਸਕੋਗੇ।
Xiaomi 14 ਅਲਟ੍ਰਾ ਦੀ ਕੀਮਤ: Xiaomi 14 ਅਲਟ੍ਰਾ ਸਮਾਰਟਫੋਨ ਦੇ 16GB+512GB ਸਟੋਰੇਜ ਵਾਲੇ ਮਾਡਲ ਦੀ ਕੀਮਤ 99,999 ਰੁਪਏ ਹੈ। ਇਸ ਸਮਾਰਟਫੋਨ ਦੀ ਬੁੱਕਿੰਗ 11 ਮਾਰਚ ਤੋਂ 9,999 ਰੁਪਏ ਤੋਂ ਸ਼ੁਰੂ ਹੋਵੇਗੀ। ICICI ਬੈਂਕ ਕ੍ਰੇਡਿਟ ਅਤੇ ਡੇਬਿਟ ਕਾਰਡ ਤੋਂ ਗਾਹਕਾਂ ਨੂੰ 5,000 ਰੁਪਏ ਦਾ ਕੈਸ਼ਬੈਕ ਵੀ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਕੰਪਨੀ Xiaomi 14 ਸੀਰੀਜ਼ ਦੀ ਖਰੀਦ 'ਤੇ ਵਾਧੂ 5,000 ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਦੇ ਰਹੀ ਹੈ।
ਕੰਪਨੀ ਨੇ Xiaomi 14 ਸੀਰੀਜ਼ ਦੀ ਖਰੀਦਦਾਰੀ ਅਤੇ ਹਾਲ ਹੀ ਦੇ Xiaomi ਫਲੈਗਸ਼ਿੱਪ ਫੋਨ ਦੇ ਮਾਲਿਕਾਂ ਲਈ Xiaomi ਪ੍ਰਾਇਰਿਟੀ ਕਲੱਬ ਵੀ ਪੇਸ਼ ਕੀਤਾ ਹੈ। ਇਸ ਦੇ ਤਹਿਤ, ਕੰਪਨੀ ਮੁਫਤ ਪਿਕਅੱਪ ਅਤੇ ਡਰਾਪ ਸੇਵਾ, 2 ਘੰਟੇ ਦੀ ਮੁਰੰਮਤ ਦੀ ਮਿਆਦ ਜਾਂ ਸਟੈਂਡਬਾਏ ਡਿਵਾਈਸ ਦੀ ਗਰੰਟੀ ਦੀ ਮਦਦ ਵੀ ਦਿੱਤੀ ਜਾਵੇਗੀ। Xiaomi 14 ਸਮਾਰਟਫੋਨ ਨੂੰ ਗ੍ਰੀਨ, ਬਲੈਕ ਅਤੇ ਵਾਈਟ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ, ਜਦਕਿ Xiaomi 14 ਅਲਟ੍ਰਾ ਸਮਾਰਟਫੋਨ ਬਲੈਕ ਅਤੇ ਵਾਈਟ 'ਚ ਉਪਲਬਧ ਹੈ।
Xiaomi 14 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Xiaomi 14 ਸਮਾਰਟਫੋਨ 'ਚ 6.36 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ, ਜਿਸਨੂੰ 16GB ਤੱਕ ਦੀ ਰੈਮ ਦੇ ਨਾਲ ਜੋੜਿਆ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਮਿਲਦਾ ਹੈ, ਜਿਸ 'ਚ 50MP ਅਲਟ੍ਰਾ ਵਾਈਡ ਕੈਮਰਾ, 50MP 3.2X ਟੈਲੀਫੋਟੋ ਕੈਮਰਾ ਅਤੇ 50MP ਦਾ ਵੱਡਾ ਲਾਈਟ ਫਿਊਜ਼ਨ 900 ਇਮੇਜ਼ ਸੈਂਸਰ ਮਿਲਦਾ ਹੈ। ਇਸ ਸਮਾਰਟਫੋਨ 'ਚ 4,610mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 90 ਵਾਟ ਦੀ ਵਾਈਰਡ ਚਾਰਜਿੰਗ, 50 ਵਾਟ ਦੀ ਵਾਈਰਲੈਸ ਚਾਰਜਿੰਗ ਅਤੇ 10 ਵਾਟ ਦੀ ਰਿਵਰਸ ਵਾਈਰਲੈਸ ਚਾਰਜਿੰਗ ਨੂੰ ਸਪੋਰਟ ਕਰੇਗੀ।
Xiaomi 14 ਅਲਟ੍ਰਾ ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Xiaomi 14 ਅਲਟ੍ਰਾ ਸਮਾਰਟਫੋਨ 'ਚ 6.73 ਇੰਚ QHD+AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਇਸ ਸਮਾਰਟਫੋਨ ਨੂੰ 16GB+512GB ਤੱਕ ਦੀ ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਇੱਕ ਰਿਅਰ ਕੈਮਰਾ ਸਿਸਟਮ ਮਿਲੇਗਾ। Xiaomi 14 ਅਲਟ੍ਰਾ 'ਚ 3.2x ਆਪਟੀਕਲ ਜ਼ੂਮ ਦੇ ਨਾਲ ਇੱਕ ਟੈਲੀਫੋਟੋ ਲੈਂਸ ਸੋਨੀ LYT-900 ਸੈਂਸਰ, 5x ਆਪਟੀਕਲ ਜ਼ੂਮ ਦੇ ਨਾਲ 120mm ਪੈਰੀਸਕੋਪ ਮੋਡਿਊਲ ਅਤੇ ਅਲਟ੍ਰਾ ਵਾਈਡ ਸ਼ੂਟਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,300mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 90 ਵਾਟ ਦੀ ਵਾਈਰਡ ਚਾਰਜਿੰਗ ਅਤੇ 50 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ।