ਪੰਜਾਬ

punjab

ETV Bharat / technology

X ਯੂਜ਼ਰਸ ਨੂੰ ਜਲਦ ਮਿਲੇਗਾ 'Downvote' ਫੀਚਰ, ਰਿਪਲਾਈ ਦੌਰਾਨ ਇਸ ਤਰ੍ਹਾਂ ਕੀਤਾ ਜਾ ਸਕੇਗਾ ਇਸਤੇਮਾਲ - X Downvote Feature - X DOWNVOTE FEATURE

X Downvote Feature: ਐਲੋਨ ਮਸਕ ਆਪਣੇ ਯੂਜ਼ਰਸ ਲਈ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ, ਜਿਸਦਾ ਨਾਮ 'Downvote' ਹੈ। ਇਹ ਫੀਚਰ ਰਿਪਲਾਈ ਨੂੰ ਰੈਂਕ ਕਰਨ ਦੇ ਤਰੀਕੇ ਐਕਸਪੈਰੀਮੈਂਟ ਕਰੇਗਾ।

X Downvote Feature
X Downvote Feature (Getty Images)

By ETV Bharat Tech Team

Published : Jul 14, 2024, 9:47 AM IST

ਹੈਦਰਾਬਾਦ: X ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਹਾਲਾਂਕਿ, ਤਕਨੀਕੀ ਖਰਾਬੀ ਦੇ ਚਲਦਿਆਂ ਇਸ ਐਪ ਨੂੰ ਲਗਾਤਾਰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਐਲੋਨ ਮਸਕ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰਸ ਪੇਸ਼ ਕਰਦੇ ਰਹਿੰਦੇ ਹਨ। ਹੁਣ ਕੰਪਨੀ ਇੱਕ ਹੋਰ ਨਵੇਂ 'Downvote' ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਹ ਫੀਚਰ X ਰਿਪਲਾਈ ਨੂੰ ਰੈਂਕ ਕਰਨ ਦੇ ਤਰੀਕੇ ਐਕਸਪੈਰੀਮੈਂਟ ਕਰੇਗਾ, ਜਿਸਨੂੰ Dislike ਦੀ ਤਰ੍ਹਾਂ ਦਿਖਾਇਆ ਜਾਵੇਗਾ।

'Downvote' ਫੀਚਰ ਦੀ ਵਰਤੋ: ਇਸ ਫੀਚਰ ਨੂੰ ਲੈ ਕੇ ਇੱਕ X ਯੂਜ਼ਰ ਨੇ ਪੋਸਟ ਸ਼ੇਅਰ ਕੀਤਾ ਹੈ ਅਤੇ ਨਵੇਂ ਫੀਚਰ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਇਸ ਪੋਸਟ ਰਾਹੀ ਦੱਸਿਆ ਗਿਆ ਹੈ ਕਿ ਇਹ ਸੁਵਿਧਾ ਪਹਿਲਾ IOS ਐਪ 'ਚ ਉਪਲਬਧ ਹੋਵੇਗੀ। ਇਹ ਫੀਚਰ ਸਿਰਫ਼ ਰਿਪਲਾਈ ਆਧਾਰਿਤ ਹੋਣ ਵਾਲਾ ਹੈ। X ਦੇ ਇਸ ਫੀਚਰ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਹੈ, ਜਿਸ ਤੋਂ ਬਾਅਦ ਹੁਣ ਇਸ ਫੀਚਰ ਨੂੰ ਜਲਦ ਹੀ ਲਿਆਂਦਾ ਜਾਵੇਗਾ।

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜਿਹਾ ਹੀ ਇੱਕ ਫੀਚਰ Reddit ਪਲੇਟਫਾਰਮ 'ਤੇ ਵੀ ਮਿਲਦਾ ਹੈ, ਪਰ X 'ਚ ਆਉਣ ਵਾਲਾ 'Downvote' ਫੀਚਰ Reddit 'ਤੇ ਮੌਜ਼ੂਦ ਫੀਚਰ ਨਾਲੋ ਅਲੱਗ ਹੋਵੇਗਾ। TechCrunch ਨੇ ਹਾਲ ਹੀ ਵਿੱਚ X ਦੇ ਲਾਈਕ ਬਟਨ ਦੇ ਕੋਲ੍ਹ Broken Heart ਆਈਕਨ ਨੂੰ ਰਿਪੋਰਟ ਕੀਤਾ ਸੀ। ਰਿਪੋਰਟ ਅਨੁਸਾਰ, X ਦੇ IOS ਐਪ ਦੇ ਬੀਟਾ ਵਰਜ਼ਨ 'ਤੇ Dislike ਬਟਨ ਦਾ ਕੋਡ ਦੇਖਿਆ ਗਿਆ ਹੈ।

ABOUT THE AUTHOR

...view details