ਪੰਜਾਬ

punjab

ETV Bharat / technology

ਟਵਿੱਟਰ ਦਾ ਪੂਰੀ ਤਰ੍ਹਾਂ ਖਤਮ ਹੋਇਆ ਨਾਮ, ਜਾਣੋ ਹੁਣ X ਨੇ ਕਿਹੜਾ ਕੀਤਾ ਵੱਡਾ ਬਦਲਾਅ - X New URl - X NEW URL

X New URl: ਸੋਸ਼ਮ ਮੀਡੀਆ ਪਲੇਟਫਾਰਮ X ਨੇ ਹੁਣ ਪੂਰੀ ਤਰ੍ਹਾਂ ਟਵਿੱਟਰ ਦਾ ਨਾਮ ਖਤਮ ਕਰ ਦਿੱਤਾ ਹੈ। ਕੰਪਨੀ ਨੇ ਆਪਣਾ URL ਬਦਲ ਦਿੱਤਾ ਹੈ। ਹੁਣ ਜਦੋ X ਯੂਜ਼ਰਸ ਆਪਣੇ ਵੈੱਬ ਵਰਜ਼ਨ 'ਤੇ ਐਪ ਨੂੰ ਖੋਲ੍ਹਣਗੇ, ਤਾਂ ਉਨ੍ਹਾਂ ਨੂੰ x.com ਪੇਜ਼ ਦਿਖਾਈ ਦੇਵੇਗਾ। ਇਸ ਬਾਰੇ ਮਸਕ ਨੇ ਪੁਸ਼ਟੀ ਕੀਤੀ ਹੈ।

X New URl
X New URl (Getty Images)

By ETV Bharat Tech Team

Published : May 17, 2024, 1:37 PM IST

ਹੈਦਰਾਬਾਦ: X ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ, ਪਰ ਇਹ ਐਪ ਲਗਾਤਾਰ ਤਕਨੀਕੀ ਖਰਾਬੀਆਂ ਦਾ ਸਾਹਮਣਾ ਵੀ ਕਰਦੀ ਰਹਿੰਦੀ ਹੈ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਦੱਸ ਦਈਏ ਕਿ ਮਸਕ ਨੇ 23 ਜੁਲਾਈ 2023 'ਚ ਟਵਿੱਟਰ ਦਾ ਨਾਮ ਬਦਲ ਕੇ X ਰੱਖ ਦਿੱਤਾ ਸੀ, ਪਰ ਇਸ ਤੋਂ ਬਾਅਦ ਵੀ ਅਜੇ ਤੱਕ ਕੰਪਨੀ ਪੁਰਾਣੇ URL ਦਾ ਹੀ ਇਸਤੇਮਾਲ ਕਰ ਰਹੀ ਹੈ। ਹੁਣ ਮਸਕ ਨੇ ਪੁਸ਼ਟੀ ਕੀਤੀ ਹੈ ਕਿ ਟਵਿੱਟਰ ਦੇ URL twitter.com ਨੂੰ ਬਦਲ ਕੇ x.com ਕਰ ਦਿੱਤਾ ਗਿਆ ਹੈ। ਹੁਣ ਯੂਜ਼ਰਸ ਨੂੰ ਵੈੱਬ ਵਰਜ਼ਨ 'ਤੇ ਸੋਸ਼ਲ ਮੀਡੀਆ ਪਲੇਟਫਾਰਮ ਖੋਲ੍ਹਣ 'ਤੇ x.com ਪੇਜ਼ ਦਿਖਾਈ ਦੇਵੇਗਾ।

X ਦਾ ਬਦਲਿਆ URL:ਦੱਸ ਦਈਏ ਕਿ ਅਜੇ ਤੱਕ ਕੰਪਨੀ ਟਵਿੱਟਰ ਦੇ URL ਦਾ ਹੀ ਇਸਤੇਮਾਲ ਕਰ ਰਹੀ ਹੈ, ਜਿਸਨੂੰ ਇਸ ਸਾਲ ਬਦਲਣ ਦਾ ਐਲਾਨ ਕੀਤਾ ਗਿਆ ਸੀ। ਹੁਣ X ਨੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ,"ਅਸੀ ਆਪਣਾ URL ਬਦਲ ਚੁੱਕੇ ਹਾਂ। ਇਸ ਨਾਲ ਤੁਹਾਡੀ ਪ੍ਰਾਈਵੇਸੀ ਅਤੇ ਡਾਟਾ ਸੁਰੱਖਿਆ ਸੈਟਿੰਗਸ 'ਤੇ ਕੋਈ ਅਸਰ ਨਹੀਂ ਪਵੇਗਾ।" ਦੱਸ ਦਈਏ ਕਿ ਐਲੋਨ ਮਸਕ ਐਪ ਨੂੰ ਇੱਕ ਬਿਹਤਰ ਐਪ ਬਣਾਉਣਾ ਚਾਹੁੰਦੇ ਹਨ। ਉਹ X 'ਚ ਭੁਗਤਾਨ ਦੀ ਸੁਵਿਧਾ, ਟਿਕਟ ਬੁੱਕ ਕਰਨ, ਗੇਮਿੰਗ ਦੀ ਸੁਵਿਧਾ ਅਤੇ ਹੋਰ ਕਈ ਸਹੂਲਤਾ ਯੂਜ਼ਰਸ ਨੂੰ ਦੇਣਾ ਚਾਹੁੰਦੇ ਹਨ।

ਐਲੋਨ ਮਸਕ ਨੇ ਖਰੀਦਿਆਂ ਸੀ ਟਵਿੱਟਰ: ਦੱਸ ਦਈਏ ਕਿ ਬੀਤੇ ਸਾਲ ਅਕਤੂਬਰ ਮਹੀਨੇ 'ਚ ਐਲੋਨ ਮਸਕ ਨੇ 44 ਅਰਬ ਡਾਲਰ 'ਚ ਟਵਿੱਟਰ ਨੂੰ ਖਰੀਦਿਆ ਸੀ। ਮਸਕ ਨੇ ਪਹਿਲੇ ਦਿਨ ਤੋਂ ਟਵਿੱਟਰ 'ਚ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ ਸੀ।

ABOUT THE AUTHOR

...view details