ਨਵੀਂ ਦਿੱਲੀ: ਸੜਕ 'ਤੇ ਚੱਲਦੇ ਸਮੇਂ ਤੁਸੀਂ ਕਈ ਤਰ੍ਹਾਂ ਦੇ ਵਾਹਨ ਜ਼ਰੂਰ ਦੇਖੇ ਹੋਣਗੇ, ਜਿਨ੍ਹਾਂ 'ਚ ਨੰਬਰ ਪਲੇਟਾਂ 'ਤੇ ਧਰਮ, ਜਾਤ ਨਾਲ ਸਬੰਧਤ ਵੱਖ-ਵੱਖ ਕਵਿਤਾਵਾਂ, ਨਾਅਰੇ ਜਾਂ ਸ਼ਬਦ ਲਿਖੇ ਹੁੰਦੇ ਹਨ। ਲੋਕ ਨੰਬਰ ਪਲੇਟ ਨੂੰ ਸ਼ਾਨਦਾਰ ਬਣਾਉਣ ਲਈ ਲੱਖਾਂ ਰੁਪਏ ਖਰਚ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਭ ਕਰਨ ਨਾਲ ਤੁਹਾਨੂੰ ਮੋਟਰ ਵਹੀਕਲ ਐਕਟ ਦੇ ਤਹਿਤ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਜੇਕਰ ਤੁਸੀਂ ਆਪਣੇ ਵਾਹਨ ਦੇ ਪਿੱਛੇ ਜਾਂ ਨੇਮ ਪਲੇਟ 'ਤੇ ਕੁਝ ਲਿਖਿਆ ਹੈ, ਤਾਂ ਅੱਜ ਹੀ ਸਾਵਧਾਨ ਹੋ ਜਾਓ, ਨਹੀਂ ਤਾਂ ਤੁਹਾਨੂੰ ਚਲਾਨ ਭਰਨਾ ਪੈ ਸਕਦਾ ਹੈ।
ਜਾਣੋ ਨਿਯਮ ਕੀ ਕਹਿੰਦੇ ਹਨ?: ਵਾਹਨ 'ਤੇ ਇਤਰਾਜ਼ਯੋਗ ਸ਼ਬਦ ਲਿਖਣਾ ਮੋਟਰ ਵਹੀਕਲ ਐਕਟ 1988 ਦੀ ਉਲੰਘਣਾ ਹੈ। ਅਜਿਹੀ ਸਥਿਤੀ ਵਿੱਚ ਡਰਾਈਵਰ ਦਾ ਚਲਾਨ ਹੋ ਸਕਦਾ ਹੈ। ਐਕਟ 1988 ਦੇ ਤਹਿਤ ਵਾਹਨਾਂ 'ਤੇ ਜਾਤੀ ਜਾਂ ਧਰਮ ਨਾਲ ਸਬੰਧਤ ਸ਼ਬਦ ਲਿਖਣਾ ਜਾਂ ਕੋਈ ਸਟਿੱਕਰ ਲਗਾਉਣਾ ਗੈਰ-ਕਾਨੂੰਨੀ ਹੈ।-ਐਕਟ 1988
ਕਿੰਨਾ ਜੁਰਮਾਨਾ ਭਰਨਾ ਪਵੇਗਾ?
ਜੇਕਰ ਤੁਹਾਡੀ ਗੱਡੀ 'ਤੇ ਧਰਮ, ਜਾਤ ਜਾਂ ਕੋਈ ਇਤਰਾਜ਼ਯੋਗ ਸ਼ਬਦ ਲਿਖਿਆ ਜਾਂਦਾ ਹੈ, ਤਾਂ ਤੁਹਾਨੂੰ 1000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਮੋਟਰ ਵਹੀਕਲ ਐਕਟ 2023 ਵਿੱਚ ਵਾਹਨ ਦੀ ਨੰਬਰ ਪਲੇਟ 'ਤੇ ਜਾਤੀ ਜਾਂ ਧਰਮ ਨਾਲ ਸਬੰਧਤ ਕੁਝ ਵੀ ਲਿਖਣਾ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਅਜਿਹਾ ਕਰਨ 'ਤੇ ਤੁਹਾਨੂੰ 5,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸ ਲਈ ਜੇਕਰ ਤੁਸੀਂ ਵੀ ਆਪਣੀ ਗੱਡੀ ਪਿੱਛੇ ਅਜਿਹਾ ਕੁਝ ਲਿਖਵਾਇਆ ਹੈ, ਤਾਂ ਉਸ ਨੂੰ ਅੱਜ ਹੀ ਹਟਾ ਦਿਓ, ਨਹੀਂ ਤਾਂ ਫੜੇ ਜਾਣ 'ਤੇ ਤੁਹਾਨੂੰ ਜੁਰਮਾਨਾ ਭੁਗਤਣਾ ਪਵੇਗਾ।
ਇਨ੍ਹਾਂ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ
ਭਾਰਤੀ ਲੋਕ ਗੱਡੀਆਂ ਦੇ ਬੜੇ ਹੀ ਸ਼ੌਂਕੀਨ ਹਨ। ਇਹ ਕਹਾਵਤ ਵੀ ਭਾਰਤੀ ਲੋਕਾਂ ਲਈ ਢੁੱਕਵੀ ਹੈ ਕਿ "ਸ਼ੌਂਕ ਦਾ ਕੋਈ ਮੁੱਲ਼ ਨਹੀਂ ਹੁੰਦਾ...", ਜੀ ਹਾਂ ਕਈ ਅਜਿਹੇ ਲੋਕ ਵੀ ਗੱਡੀਆਂ ਦੇ ਸ਼ੌਂਕੀਨ ਹੁੰਦੇ ਹਨ, ਜੋ ਹਜ਼ਾਰਾਂ-ਲੱਖਾਂ ਰੁਪਏ ਗੱਡੀਆਂ ਦੇ ਨੰਬਰ ਪਲੇਟਾਂ ਉੱਤੇ ਜਾਂ ਗੱਡੀਆਂ ਪਿੱਛੇ ਸਲੋਗਨ ਜਾਂ ਕੋਈ ਸ਼ਾਇਰੀ ਲਿਖਵਾਉਣ ਉੱਤੇ ਹੀ ਖ਼ਰਚ ਕਰ ਦਿੰਦੇ ਹਨ। ਪਰ, ਹੁਣ ਅਜਿਹੀ ਸ਼ੌਂਕੀਨੀ ਕਰਨੀ ਹੋਰ ਮਹਿੰਗੀ ਪੈ ਸਕਦੀ ਹੈ। ਸੋ, ਜਲਦ ਇਨ੍ਹਾਂ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣ ਕੇ ਆਪਣੀਆਂ ਗੱਡੀਆਂ ਉੱਤੇ ਅਜਿਹਾ ਕੁੱਝ ਨਾ ਹੋਵੇ, ਇਹ ਯਕੀਨੀ ਬਣਾ ਲਓ। ਤਾਂ, ਜੋ ਤੁਸੀ ਭਾਰੀ ਜ਼ੁਰਮਾਨਾ ਭਰਨ ਤੋਂ ਬਚ ਸਕੋ।
ਇਹ ਵੀ ਪੜ੍ਹੋ:-