ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਵਟਸਐਪ ਨੇ ਯੂਜ਼ਰਸ ਲਈ ਮੈਟਾ AI ਨੂੰ ਪੇਸ਼ ਕੀਤਾ ਸੀ। ਇਸ ਫੀਚਰ ਦਾ ਕਾਫ਼ੀ ਲੋਕ ਇਸਤੇਮਾਲ ਕਰ ਰਹੇ ਹਨ। ਹੁਣ ਕੰਪਨੀ ਇਸ 'ਚ ਇੱਕ ਹੋਰ ਨਵਾਂ ਫੀਚਰ ਜੋੜਨ ਦੀ ਤਿਆਰੀ ਵਿੱਚ ਹੈ। ਮੈਟਾ AI 'ਚ ਆਉਣ ਵਾਲੇ ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਆਪਣੀਆਂ ਤਸਵੀਰਾਂ ਨੂੰ ਜਨਰੇਟ ਕਰ ਸਕੋਗੇ। ਇਸਦਾ ਸਕ੍ਰੀਨਸ਼ਾਰਟ ਵੀ WABetaInfo ਨੇ ਸ਼ੇਅਰ ਕੀਤਾ ਹੈ।
Meta AI 'ਚ ਜਲਦ ਜੁੜੇਗਾ ਨਵਾਂ ਫੀਚਰ, ਹੁਣ ਖੁਦ ਦੀਆਂ AI ਤਸਵੀਰਾਂ ਕਰ ਸਕੋਗੇ ਜਨਰੇਟ - WhatsApp New Feature - WHATSAPP NEW FEATURE
WhatsApp New Feature: ਵਟਸਐਪ ਨੇ ਹਾਲ ਹੀ ਵਿੱਚ ਆਪਣੇ ਯੂਜ਼ਰਸ ਲਈ ਮੈਟਾ AI ਪੇਸ਼ ਕੀਤਾ ਹੈ। ਹੁਣ ਕੰਪਨੀ ਇਸ 'ਚ ਇੱਕ ਨਵਾਂ ਫੀਚਰ ਜੋੜਨ ਦੀ ਤਿਆਰੀ ਵਿੱਚ ਹੈ।
Published : Jul 2, 2024, 10:44 AM IST
ਮੈਟਾ AI ਰਾਹੀ ਇਸ ਤਰ੍ਹਾਂ ਕਰ ਸਕੋਗੇ ਤਸਵੀਰਾਂ ਜਨਰੇਟ: WABetaInfo ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀ ਇਸ ਆਪਸ਼ਨ ਦੀ ਜਾਣਕਾਰੀ ਦਿੱਤੀ ਹੈ। WABetaInfo ਨੇ ਕਿਹਾ ਹੈ ਕਿ ਯੂਜ਼ਰਸ ਸੈਟਅੱਪ ਤਸਵੀਰਾਂ ਲੈਣ ਤੋਂ ਬਾਅਦ 'Imagen Me' ਟਾਈਪ ਕਰਕੇ ਮੈਟਾ AI ਨੂੰ AI ਤਸਵੀਰ ਕ੍ਰਿਏਟ ਕਰਨ ਲਏ ਕਹਿ ਸਕਦੇ ਹਨ। ਵਟਸਐਪ ਦਾ ਇਹ ਫੀਚਰ ਆਪਸ਼ਨਲ ਹੋਵੇਗਾ। ਇਸਨੂੰ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਔਨ ਅਤੇ ਆਫ ਕਰ ਸਕੋਗੇ।
- Jio ਯੂਜ਼ਰਸ ਲਈ ਬੂਰੀ ਖਬਰ! 3 ਜੁਲਾਈ ਤੋਂ ਪਹਿਲਾ ਹੀ Jio ਨੇ ਬੰਦ ਕੀਤੇ ਇਹ ਦੋ ਪ੍ਰੀਪੇਡ ਰੀਚਾਰਜ ਪਲੈਨ - Reliance Jio
- ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਪਾ ਸਕਦੇ ਹੋ ਭਾਰੀ ਡਿਸਕਾਊਂਟ - Flipkart Big Bachat Days Sale
- ਸਾਵਧਾਨ! ਜਲਦ ਹੀ ਇਨ੍ਹਾਂ ਸਮਾਰਟਫੋਨਾਂ 'ਚ ਬੰਦ ਹੋ ਸਕਦੈ ਵਟਸਐਪ, ਦੇਖੋ ਲਿਸਟ 'ਚ ਤੁਹਾਡੇ ਫੋਨ ਦਾ ਨਾਮ ਵੀ ਤਾਂ ਨਹੀਂ ਸ਼ਾਮਲ - WhatsApp Latest News
ਮੈਟਾ AI ਦੀ ਵਰਤੋ: ਮੈਟਾ AI ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਉੱਪਰ ਦਿੱਤੇ ਗਏ ਸਰਚ ਫੀਲਡ 'ਤੇ ਟੈਪ ਕਰੋ। ਫਿਰ ਸੁਝਾਏ ਗਏ ਪ੍ਰੋਂਪਟ 'ਤੇ ਟੈਪ ਕਰੋ ਜਾਂ ਆਪਣਾ ਪ੍ਰੋਂਪਟ ਟਾਈਪ ਕਰੋ ਅਤੇ ਸੈਂਡ ਦਾ ਬਟਨ ਦਬਾਓ। ਪ੍ਰੋਂਪਟ ਟਾਈਪ ਕਰਦੇ ਹੀ ਤੁਹਾਨੂੰ ਮੈਟਾ AI ਤੋਂ ਸਵਾਲ ਪੁੱਛੇ ਸੈਕਸ਼ਨ 'ਚ ਸਰਚ ਨਾਲ ਜੁੜੇ ਸੁਝਾਅ ਨਜ਼ਰ ਆਉਣਗੇ। ਸਰਚ ਨਾਲ ਜੁੜੇ ਕਿਸੇ ਵੀ ਸੁਝਾਅ 'ਤੇ ਟੈਪ ਕਰਕੇ ਤੁਸੀਂ ਆਪਣਾ ਸਵਾਲ ਮੈਟਾ AI ਤੋਂ ਪੁੱਛ ਸਕੋਗੇ।