ਪੰਜਾਬ

punjab

ETV Bharat / technology

ਵਟਸਐਪ ਇਨ੍ਹਾਂ ਯੂਜ਼ਰਸ ਲਈ ਜਲਦ ਪੇਸ਼ ਕਰੇਗਾ ਇੱਕ ਸ਼ਾਨਦਾਰ ਫੀਚਰ, ਕਾਲਿੰਗ ਦਾ ਬਦਲੇਗਾ ਅੰਦਾਜ਼ - WhatsApp Bottom Calling Bar - WHATSAPP BOTTOM CALLING BAR

WhatsApp Bottom Calling Bar: ਵਟਸਐਪ ਨੇ ਆਪਣੇ ਯੂਜ਼ਰਸ ਲਈ ਕਾਲਿੰਗ ਦਾ ਅੰਦਾਜ਼ ਬਦਲ ਦਿੱਤਾ ਹੈ। ਹੁਣ ਕੰਪਨੀ ਸਾਰੇ ਯੂਜ਼ਰਸ ਲਈ ਨਵਾਂ ਬੋਟਮ ਕਾਲਿੰਗ ਬਾਰ ਆਫ਼ਰ ਕਰ ਰਹੀ ਹੈ। ਇਸਦਾ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ।

WhatsApp Bottom Calling Bar
WhatsApp Bottom Calling Bar (Getty Images)

By ETV Bharat Tech Team

Published : Jul 15, 2024, 9:26 AM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਸਾਰੇ ਯੂਜ਼ਰਸ ਲਈ ਕਾਲਿੰਗ ਸਕ੍ਰੀਨ ਦਾ ਨਵਾਂ ਇੰਟਰਫੇਸ ਰੋਲਆਊਟ ਕਰ ਰਹੀ ਹੈ। ਇਸ 'ਚ ਕਾਲਿੰਗ ਲਈ ਯੂਜ਼ਰਸ ਨੂੰ ਸਕ੍ਰੀਨ ਦੇ ਬੋਟਮ 'ਚ ਕਾਲਿੰਗ ਬਾਰ ਨਜ਼ਰ ਆਵੇਗਾ। ਇਸ 'ਚ ਪ੍ਰੋਫਾਈਲ ਫੋਟੋ ਦਾ ਸਾਈਜ਼ ਵੀ ਵੱਡਾ ਕਰ ਦਿੱਤਾ ਗਿਆ ਹੈ।

WABetaInfo ਨੇ ਸ਼ੇਅਰ ਕੀਤਾ ਸਕ੍ਰੀਨਸ਼ਾਰਟ: ਨਵੇਂ ਕਾਲਿੰਗ ਇੰਟਰਫੇਸ ਦੇ ਰੋਲਆਊਟ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। WABetaInfo ਨੇ X 'ਤੇ ਇਸਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਕੰਪਨੀ ਦਾ ਇਹ ਨਵਾਂ ਅਪਡੇਟ IOS ਯੂਜ਼ਰਸ ਲਈ ਆਇਆ ਹੈ। ਨਵੇਂ ਕਾਲਿੰਗ ਇੰਟਰਫੇਸ ਲਈ ਤੁਹਾਨੂੰ ਫੋਨ 'ਚ ਵਟਸਐਪ ਫਾਰ IOS 24.14.78 ਡਾਊਨਲੋਡ ਕਰਨਾ ਹੋਵੇਗਾ। ਇਹ ਨਵਾਂ ਅਪਡੇਟ ਯੂਜ਼ਰਸ ਨੂੰ ਕਾਫ਼ੀ ਪਸੰਦ ਆਉਣ ਵਾਲਾ ਹੈ। ਇਸ 'ਚ ਕਾਲ ਨਾਲ ਜੁੜੇ ਆਪਸ਼ਨਾਂ ਨੂੰ ਐਕਸੈਸ ਕਰਨਾ ਆਸਾਨ ਹੋ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਂਡਰਾਈਡ ਯੂਜ਼ਰਸ ਲਈ ਇਹ ਇੰਟਰਫੇਸ ਪਹਿਲਾ ਹੀ ਰੋਲਆਊਟ ਕੀਤਾ ਜਾ ਚੁੱਕਾ ਹੈ ਅਤੇ ਹੁਣ IOS ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ।

ਟ੍ਰਾਂਸਲੇਟ ਮੈਸੇਜ ਫੀਚਰ:ਇਸ ਤੋਂ ਇਲਾਵਾ, ਵਟਸਐਪ ਟ੍ਰਾਂਸਲੇਟ ਮੈਸੇਜ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ। ਇਹ ਫੀਚਰ ਯੂਜ਼ਰਸ ਨੂੰ ਲਾਈਵ ਟ੍ਰਾਂਸਲੇਸ਼ਨ ਦੀ ਸੁਵਿਧਾ ਦੇਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੀ ਪਸੰਦੀਦਾ ਭਾਸ਼ਾ 'ਚ ਮੈਸੇਜਾਂ ਨੂੰ ਟ੍ਰਾਂਸਲੇਟ ਕਰਕੇ ਪੜ੍ਹ ਸਕਣਗੇ। ਟ੍ਰਾਂਸਲੇਟ ਮੈਸੇਜ ਫੀਚਰ ਅਰਬੀ, ਸਪੈਨਿਸ਼, ਪੁਰਤਗਾਲੀ, ਹਿੰਦੀ, ਰੂਸੀ ਸਮੇਤ ਕਈ ਭਾਸ਼ਾਵਾਂ 'ਚ ਉਪਲਬਧ ਹੋਵੇਗਾ।

ABOUT THE AUTHOR

...view details