ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਦਾ ਅਨੁਭਵ ਬਿਹਤਰ ਬਣਾਉਣ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਫੋਟੋ ਅਤੇ ਵੀਡੀਓ ਸ਼ੇਅਰਿੰਗ ਨਾਲ ਜੁੜੇ ਇੱਕ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਬਿਨ੍ਹਾਂ ਕਿਸੇ ਸੈਟਿੰਗ ਦੇ ਹੀ HD ਕੁਆਲਿਟੀ 'ਚ ਫੋਟੋ ਅਤੇ ਵੀਡੀਓਜ਼ ਸ਼ੇਅਰ ਕਰ ਸਕਣਗੇ। ਵਟਸਐਪ HD ਕੁਆਲਿਟੀ ਡਿਫੌਲਟ ਸੈਟਿੰਗ ਦੀ ਟੈਸਟਿੰਗ ਕਰ ਰਿਹਾ ਹੈ।
HD ਤਸਵੀਰਾਂ ਅਤੇ ਵੀਡੀਓਜ਼ ਭੇਜਣਾ ਹੋਵੇਗਾ ਆਸਾਨ: ਵਟਸਐਪ ਦੇ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ HD ਕੁਆਲਿਟੀ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਭੇਜ ਸਕੋਗੇ। ਇਸ ਲਈ ਤੁਹਾਨੂੰ ਕਿਸੇ ਵੀ ਸੈਟਿੰਗ ਨੂੰ ਔਨ ਕਰਨ ਦੀ ਲੋੜ ਨਹੀਂ ਪਵੇਗੀ। ਫੋਟੋ ਭੇਜਣ ਤੋਂ ਪਹਿਲਾ ਯੂਜ਼ਰਸ ਨੂੰ ਚੈੱਕ ਨਹੀਂ ਕਰਨਾ ਪਵੇਗਾ ਕਿ ਭੇਜੀ ਗਈ ਤਸਵੀਰ HD ਕੁਆਲਿਟੀ ਦੀ ਹੈ ਜਾਂ ਨਹੀਂ, ਕਿਉਕਿ ਤਸਵੀਰਾਂ ਡਿਫੌਲਟ ਰੂਪ ਨਾਲ HD ਕੁਆਲਿਟੀ 'ਚ ਭੇਜੀਆਂ ਜਾ ਸਕਣਗੀਆਂ।