ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਨੂੰ ਇੱਕ ਹੋਰ ਸੁਵਿਧਾ ਦੇਣ ਜਾ ਰਿਹਾ ਹੈ। ਕਈ ਵਾਰ ਦੋਸਤਾਂ ਅਤੇ ਪਰਿਵਾਰ ਦੇ ਮੈਬਰਾਂ ਦੇ ਵਿੱਚ ਬੈਠ ਕੇ ਵਾਈਸ ਮੈਸੇਜ ਸੁਣਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਮੱਸਿਆ ਨੂੰ ਖਤਮ ਕਰਨ ਲਈ ਹੁਣ ਵਟਸਐਪ ਇੱਕ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ। ਆਉਣ ਵਾਲੇ ਫੀਚਰ ਦੀ ਮਦਦ ਨਾਲ ਤੁਸੀਂ ਵਾਈਸ ਨੋਟ 'ਚ ਆਏ ਮੈਸੇਜ ਨੂੰ ਬਿਨ੍ਹਾਂ ਪਲੇ ਕੀਤੇ ਹੀ ਜਾਣ ਸਕੋਗੇ। ਇਸ ਲਈ ਯੂਜ਼ਰਸ ਨੂੰ ਆਡੀਓ ਪਲੇ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਵਾਈਸ ਨੋਟ ਨੂੰ ਪੜ੍ਹਨ ਦੇ ਨਾਲ ਯੂਜ਼ਰਸ ਜ਼ਰੂਰੀ ਮੈਸੇਜ ਨੂੰ ਪੜ੍ਹ ਸਕਣਗੇ। ਇਸ ਫੀਚਰ ਨੂੰ ਅਜੇ ਤੱਕ ਸਿਰਫ਼ IOS ਯੂਜ਼ਰਸ ਲਈ ਲਿਆਂਦਾ ਗਿਆ ਹੈ, ਪਰ ਹੁਣ ਐਂਡਰਾਈਡ ਯੂਜ਼ਰਸ ਲਈ ਵੀ ਇਹ ਸੁਵਿਧਾ ਲਿਆਂਦੀ ਜਾ ਰਹੀ ਹੈ।
ਵਟਸਐਪ ਯੂਜ਼ਰਸ ਲਈ ਆ ਰਿਹਾ ਨਵਾਂ ਫੀਚਰ, ਹੁਣ ਬਿਨ੍ਹਾਂ ਸੁਣੇ ਜਾਣ ਸਕੋਗੇ ਵਾਈਸ ਨੋਟ 'ਚ ਆਇਆ ਮੈਸੇਜ - WhatsApp Latest News
WhatsApp New Feature: ਵਟਸਐਪ ਯੂਜ਼ਰਸ ਲਈ ਇੱਕ ਨਵਾਂ ਫੀਚਰ ਲਿਆਂਦਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਵਾਈਸ ਨੋਟ 'ਚ ਆਏ ਮੈਸੇਜ ਨੂੰ ਬਿਨ੍ਹਾਂ ਪਲੇ ਕੀਤੇ ਹੀ ਜਾਣ ਸਕੋਗੇ।
Published : Mar 20, 2024, 2:52 PM IST
ਐਂਡਰਾਈਡ ਯੂਜ਼ਰਸ ਨੂੰ ਮਿਲੇਗਾ ਨਵਾਂ ਫੀਚਰ: ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਬੀਟਾ ਫਾਰ ਐਂਡਰਾਈਡ 2.24.7.8 ਅਪਡੇਟ ਦੇ ਨਾਲ ਇਸ ਫੀਚਰ ਨੂੰ ਦੇਖਿਆ ਗਿਆ ਹੈ। ਇਹ ਅਪਡੇਟ ਵਰਜ਼ਨ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਹੈ। Wabetainfo ਨੇ ਆਪਣੀ ਰਿਪੋਰਟ 'ਚ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸਕ੍ਰੀਨਸ਼ਾਰਟ 'ਚ ਵਟਸਐਪ ਵਾਈਸ ਨੋਟ ਨੂੰ ਟ੍ਰਾਂਸਕ੍ਰਾਈਬ ਕਰਨ ਦੀ ਸੁਵਿਧਾ ਦੇਖੀ ਜਾ ਰਹੀ ਹੈ। ਵਾਈਸ ਨੋਟ ਨੂੰ ਟ੍ਰਾਂਸਕ੍ਰਾਈਬ ਕਰਨ ਲਈ ਵਟਸਐਪ ਯੂਜ਼ਰਸ ਨੂੰ 150MB ਦਾ ਨਵਾਂ ਐਪ ਡਾਟਾ ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ। ਵਟਸਐਪ ਦਾ ਇਹ ਫੀਚਰ ਐਂਡਰਾਈਡ ਯੂਜ਼ਰਸ ਲਈ ਅਜੇ ਵਿਕਾਸ ਪੜਾਅ 'ਚ ਹੈ। ਨਵੇਂ ਅਪਡੇਟ ਦੇ ਨਾਲ ਇਸ ਫੀਚਰ ਨੂੰ ਜਲਦ ਹੀ ਪੇਸ਼ ਕੀਤੇ ਜਾਣ ਦੀ ਉਮੀਦ ਹੈ।