ਹੈਦਰਾਬਾਦ: ਭਾਰਤ 'ਚ ਵਟਸਐਪ ਦਾ ਇਸਤੇਮਾਲ 40 ਕਰੋੜ ਤੋਂ ਜ਼ਿਆਦਾ ਲੋਕ ਕਰਦੇ ਹਨ। ਕੰਪਨੀ ਆਪਣੇ ਗ੍ਰਾਹਕਾਂ ਦੇ ਅਨੁਭਵ ਲਈ ਆਏ ਦਿਨ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਪਰ ਹੁਣ ਵਟਸਐਪ ਨੂੰ ਆਪਣੇ ਇੱਕ ਫੀਚਰ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਫੀਚਰ ਦਾ ਨਾਮ ਐਂਡ ਟੂ ਐਂਡ ਇਨਕ੍ਰਿਪਸ਼ਨ ਹੈ, ਜਿਸ ਕਰਕੇ ਵਟਸਐਪ ਦਿੱਲੀ ਹਾਈਕੋਰਟ ਦੇ ਕਟਹਿਰੇ ਵਿੱਚ ਆ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੀਚਰ ਨੂੰ ਬੰਦ ਕਰਨ ਲਈ ਕੰਪਨੀ ਨੂੰ ਕਿਹਾ ਜਾ ਰਿਹਾ ਹੈ, ਜਿਸ ਤੋਂ ਬਾਅਦ ਕੰਪਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਆਨ 'ਚ ਵਟਸਐਪ ਨੇ ਦਿੱਲੀ ਹਾਈਕੋਰਟ ਨੂੰ ਦੱਸਿਆ ਹੈ ਕਿ ਜੇਕਰ ਉਨ੍ਹਾਂ ਨੂੰ ਇਹ ਫੀਚਰ ਬੰਦ ਕਰਨ ਲਈ ਮਜ਼ਬੂਰ ਕੀਤਾ ਗਿਆ, ਤਾਂ ਮੈਸੇਜਿੰਗ ਪਲੇਟਫਾਰਮ ਭਾਰਤ 'ਚ ਪ੍ਰਭਾਵੀ ਰੂਪ ਨਾਲ ਬੰਦ ਹੋ ਜਾਵੇਗਾ।
ਭਾਰਤ 'ਚ ਬੰਦ ਹੋ ਸਕਦੈ ਵਟਸਐਪ!:ਵਟਸਐਪ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ,"ਐਂਡ ਟੂ ਐਂਡ ਇਨਕ੍ਰਿਪਸ਼ਨ ਫੀਚਰ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਬਣਾਏ ਰੱਖਦਾ ਹੈ। ਜੇਕਰ ਅਸੀ ਇਸ ਫੀਚਰ ਨੂੰ ਬੰਦ ਕਰਦੇ ਹਾਂ, ਤਾਂ ਵਟਸਐਪ ਭਾਰਤ 'ਚ ਬੰਦ ਹੋ ਸਕਦਾ ਹੈ। ਲੋਕ ਵਟਸਐਪ ਦਾ ਇਸਤੇਮਾਲ ਇਸ ਦੁਆਰਾ ਦਿੱਤੇ ਜਾਣ ਵਾਲੀ ਪ੍ਰਾਈਵੇਸੀ ਦੇ ਕਾਰਨ ਕਰਦੇ ਹਨ।" ਇਸ ਤਰ੍ਹਾਂ ਜੇਕਰ ਕੰਪਨੀ ਪ੍ਰਾਈਵੇਸੀ ਫੀਚਰ ਨੂੰ ਬੰਦ ਕਰ ਦਿੰਦੀ ਹੈ, ਤਾਂ ਯੂਜ਼ਰਸ ਇਸ ਐਪ ਦਾ ਇਸਤੇਮਾਲ ਘੱਟ ਕਰ ਸਕਦੇ ਹਨ, ਜਿਸ ਕਰਕੇ ਭਾਰਤ 'ਚ ਇਹ ਐਪ ਬੰਦ ਹੋ ਸਕਦੀ ਹੈ। ਦੱਸ ਦਈਏ ਕਿ ਭਾਰਤ 'ਚ ਵਟਸਐਪ ਦੇ 40 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ, ਜੋ ਇਸ ਐਪ ਦਾ ਇਸਤੇਮਾਲ ਕਰਦੇ ਹਨ।