ਪੰਜਾਬ

punjab

ETV Bharat / technology

Vivo T3 5G ਸਮਾਰਟਫੋਨ ਜਲਦ ਹੋਵੇਗਾ ਲਾਂਚ, ਪਹਿਲੀ ਝਲਕ ਆਈ ਸਾਹਮਣੇ - Vivo T3 5G Price

Vivo T3 5G Launch Date: Vivo ਆਪਣੇ ਯੂਜ਼ਰਸ ਲਈ Vivo T3 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਇਸ ਫੋਨ ਦੀ ਪਹਿਲੀ ਝਲਕ ਦਿਖਾ ਦਿੱਤੀ ਗਈ ਹੈ।

Vivo T3 5G Launch Date
Vivo T3 5G Launch Date

By ETV Bharat Tech Team

Published : Mar 12, 2024, 12:04 PM IST

ਹੈਦਰਾਬਾਦ: Vivo ਆਪਣੇ ਭਾਰਤੀ ਗ੍ਰਾਹਕਾਂ ਲਈ Vivo T3 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਹਾਲ ਹੀ ਵਿੱਚ Vivo V30 ਸੀਰੀਜ਼ ਨੂੰ ਲਾਂਚ ਕੀਤਾ ਸੀ ਅਤੇ ਹੁਣ ਕੰਪਨੀ Vivo T3 5G ਸਮਾਰਟਫੋਨ ਨੂੰ ਜਲਦ ਹੀ ਪੇਸ਼ ਕਰੇਗੀ। ਕੰਪਨੀ ਭਾਰਤੀ ਗ੍ਰਾਹਕਾਂ ਲਈ ਇਸ ਮਹੀਨੇ ਤੀਜਾਂ ਫੋਨ ਲਾਂਚ ਕਰਨ ਜਾ ਰਹੀ ਹੈ। ਇਸ ਫੋਨ ਨੂੰ ਲੈ ਕੇ ਕੰਪਨੀ ਨੇ ਟੀਜ਼ਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸਮਾਰਟਫੋਨ ਦੀ ਪਹਿਲੀ ਝਲਕ ਵੀ ਦਿਖਾ ਦਿੱਤੀ ਗਈ ਹੈ।

Vivo T3 5G ਦਾ ਲੈਡਿੰਗ ਪੇਜ ਤਿਆਰ: Vivo T3 5G ਸਮਾਰਟਫੋਨ ਨੂੰ ਲੈ ਕੇ ਆਨਲਾਈਨ ਵੈੱਬਸਾਈਟ ਫਲਿੱਪਕਾਰਟ 'ਤੇ ਲੈਡਿੰਗ ਪੇਜ ਤਿਆਰ ਹੋ ਚੁੱਕਾ ਹੈ। ਅਜਿਹੇ 'ਚ Vivo T3 5G ਸਮਾਰਟਫੋਨ ਦਾ ਬੈਕ ਡਿਜ਼ਾਈਨ ਸਾਹਮਣੇ ਆ ਗਿਆ ਹੈ। ਇਸ ਫੋਨ ਨੂੰ ਟ੍ਰਿਪਲ ਕੈਮਰਾ ਸੈਟਅੱਪ ਦੇ ਨਾਲ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਫੋਨ LED ਫਲੈਸ਼ ਦੇ ਨਾਲ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਡਿਵਾਈਸ ਦੇ ਬੈਕ 'ਤੇ ਨਜ਼ਰ ਆਉਣ ਵਾਲਾ ਕੈਮਰਾ ਰਿੰਗ ਕੈਮਰਾ ਸੈਂਸਰ ਹੋ ਸਕਦਾ ਹੈ। ਕੈਮਰੇ ਤੋਂ ਇਲਾਵਾ, ਇਸ ਫੋਨ ਨੂੰ ਫਲੈਟ ਏਜ ਡਿਜ਼ਾਈਨ ਦੇ ਨਾਲ ਲਿਆਂਦਾ ਜਾ ਰਿਹਾ ਹੈ। ਫੋਨ ਦੇ ਸੱਜੇ ਪਾਸੇ ਵਾਲੀਅਮ ਕੰਟਰੋਲਰ ਅਤੇ ਪਾਵਰ ਬਟਨ ਦੇਖਿਆ ਜਾ ਸਕਦਾ ਹੈ।

Vivo T3 5G ਸਮਾਰਟਫੋਨ ਦੀ ਲਾਂਚ ਡੇਟ: Vivo ਵੱਲੋ ਅਜੇ ਇਸ ਸਮਾਰਟਫੋਨ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਇਸ ਸਮਾਰਟਫੋਨ ਨੂੰ Vivo ਦੇ ਦੂਜੇ ਇਵੈਂਟ 'ਚ ਇਸ ਮਹੀਨੇ ਹੀ ਲਾਂਚ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Vivo T3 5G ਸਮਾਰਟਫੋਨ ਨੂੰ Vivo T2 5G ਦੀ ਸਫ਼ਲਤਾ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ।

ABOUT THE AUTHOR

...view details