ਹੈਦਰਾਬਾਦ: Realme ਨੇ 13 ਸਤੰਬਰ ਨੂੰ ਆਪਣੇ ਭਾਰਤੀ ਗ੍ਰਾਹਕਾਂ ਲਈ Realme P2 Pro 5G ਸਮਾਰਟਫੋਨ ਲਾਂਚ ਕੀਤਾ ਸੀ। ਇਸ ਫੋਨ ਨੂੰ Parrot Green ਅਤੇ Eagle Grey ਕਲਰ ਆਪਸ਼ਨਾਂ ਦੇ ਨਾਲ ਲਿਆਂਦਾ ਗਿਆ ਹੈ। ਫੋਨ ਨੂੰ ਤੁਸੀਂ ਤਿੰਨ ਸਟੋਰੇਜ ਆਪਸ਼ਨਾਂ ਦੇ ਨਾਲ ਖਰੀਦ ਸਕਦੇ ਹੋ। ਅੱਜ ਇਸ ਫੋਨ ਦੀ ਅਰਲੀ ਬਰਡ ਸੇਲ ਲਾਈਵ ਹੋ ਰਹੀ ਹੈ। ਇਹ ਸੇਲ ਅੱਜ ਸ਼ਾਮ 6 ਵਜੇ ਸ਼ੁਰੂ ਹੋਵੇਗੀ। Realme P2 Pro 5G ਦੀ ਸੇਲ ਦੋ ਘੰਟੇ ਤੱਕ ਚੱਲੇਗੀ।
Realme P2 Pro 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ OLED ਡਿਸਪਲੇ ਮਿਲਦੀ ਹੈ, ਜੋ ਕਿ 2412x1080 ਪਿਕਸਲ FHD+Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Snapdragon 7s Gen 2 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 8GB/12GB ਰੈਮ ਅਤੇ 28GB/256GB/512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ OIS ਕੈਮਰਾ, 8MP ਦਾ ਅਲਟ੍ਰਾਵਾਈਡ ਕੈਮਰਾ ਅਤੇ 32MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,200mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 80ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰੇਗੀ।