ਹੈਦਰਾਬਾਦ: Xiaomi ਆਪਣੇ ਗ੍ਰਾਹਕਾਂ ਲਈ Redmi A3 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਇਸ ਸਮਾਰਟਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। Redmi A3 ਸਮਾਰਟਫੋਨ ਨੂੰ 14 ਫਰਵਰੀ ਵੇਲੇਂਟਾਇਨ ਡੇ ਵਾਲੇ ਦਿਨ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਇੱਕ ਨਵੇਂ ਟੀਜ਼ਰ ਰਾਹੀ ਕੰਪਨੀ ਨੇ ਇਸ ਸਮਾਰਟਫੋਨ ਦੀ ਲਾਂਚ ਡੇਟ ਬਾਰੇ ਖੁਲਾਸਾ ਕੀਤਾ ਹੈ। ਇਸਦੇ ਨਾਲ ਹੀ ਫੋਨ ਦੇ ਫੀਚਰਸ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ।
Redmi A3 ਸਮਾਰਟਫੋਨ ਦੀ ਲਾਂਚ ਡੇਟ: ਨਵੇਂ ਟੀਜ਼ਰ ਅਨੁਸਾਰ, Redmi A3 ਸਮਾਰਟਫੋਨ ਨੂੰ 14 ਫਰਵਰੀ ਦੇ ਦਿਨ ਭਾਰਤ 'ਚ ਲਾਂਚ ਕੀਤਾ ਜਾਵੇਗਾ। Redmi ਇੰਡੀਆਂ ਵੈੱਬਸਾਈਟ 'ਤੇ ਫੋਨ ਦੀ ਇੱਕ ਮਾਈਕ੍ਰੋਸਾਈਟ ਵੀ ਲਾਈਵ ਹੋ ਗਈ ਹੈ, ਜਿਸ ਰਾਹੀ ਕੁਝ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। ਇਸਦੇ ਨਾਲ ਹੀ, ਹਾਲ ਹੀ ਵਿੱਚ ਕੰਪਨੀ ਨੇ Redmi A3 ਸਮਾਰਟਫੋਨ ਦੇ ਡਿਜ਼ਾਈਨ ਨੂੰ ਵੀ ਟੀਜ਼ ਕੀਤਾ ਸੀ।
Redmi A3 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.71 ਇੰਚ ਦੀ LCD ਪੈਨਲ ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ ਚਿਪਸੈੱਟ ਮਿਲ ਸਕਦੀ ਹੈ। ਇਸ ਸਮਾਰਟਫੋਨ ਨੂੰ 4GB ਰੈਮ ਅਤੇ 128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ ਬੈਕ ਪੈਨਲ 'ਤੇ ਇੱਕ ਗੋਲਾਕਾਰ ਕੈਮਰਾ ਮੋਡਿਊਲ ਹੋਵੇਗਾ, ਜਿਸ 'ਚ ਇਮੇਜ਼ ਸੈਂਸਰ ਅਤੇ LED ਫਲੈਸ਼ ਵੀ ਮਿਲੇਗੀ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲ ਸਕਦਾ ਹੈ ਅਤੇ ਪਿਛਲੇ ਪਾਸੇ 13MP ਦਾ ਦੋਹਰਾ ਕੈਮਰਾ ਸੈਟਅੱਪ ਮਿਲੇਗਾ। ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ ਨੂੰ ਗ੍ਰੀਨ, ਬਲੂ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।
Redmi A3 ਸਮਾਰਟਫੋਨ ਦੀ ਕੀਮਤ:ਟਿਪਸਟਰ ਪਾਰਸ ਗੁਗਲਾਨੀ ਨੇ Redmi A3 ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਸੰਕੇਤ ਦਿੱਤੇ ਹਨ। ਇਸ ਸਮਾਰਟਫੋਨ ਦੀ ਕੀਮਤ 7,000 ਰੁਪਏ ਤੋਂ 9,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਹਾਲਾਂਕਿ, ਕੰਪਨੀ ਵੱਲੋ ਅਜੇ ਇਸ ਸਮਾਰਟਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।