ਹੈਦਰਾਬਾਦ: Redmi ਆਪਣੇ ਭਾਰਤੀ ਗ੍ਰਾਹਕਾਂ ਲਈ Redmi 13 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਗ੍ਰਾਹਕ ਇਸ ਫੋਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਹੁਣ ਇਸ ਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। Redmi 13 5G 9 ਜੁਲਾਈ ਨੂੰ ਦੁਪਹਿਰ 12 ਵਜੇ ਭਾਰਤ 'ਚ ਲਾਂਚ ਕੀਤਾ ਜਾਵੇਗਾ। ਇਸ ਫੋਨ ਨੂੰ ਐਮਾਜ਼ਾਨ 'ਤੇ ਲਿਸਟ ਕੀਤਾ ਗਿਆ ਹੈ। Redmi 13 5G ਦਾ ਡਿਜ਼ਾਈਨ ਵੀ ਸਾਹਮਣੇ ਆ ਗਿਆ ਹੈ। ਇਸ ਫੋਨ ਦੇ ਪਿਛਲੇ ਪਾਸੇ ਕ੍ਰਿਸਟਲ ਗਲਾਸ ਡਿਜ਼ਾਈਨ ਮਿਲੇਗਾ।
Redmi 13 5G ਕਲਰ ਆਪਸ਼ਨ: Redmi 13 5G ਗੁਲਾਬੀ ਅਤੇ ਬਲੂ ਕਲਰ ਆਪਸ਼ਨ ਦੇ ਨਾਲ ਲਿਆਂਦਾ ਜਾ ਸਕਦਾ ਹੈ। ਇਸ ਸਮਾਰਟਫੋਨ ਦੇ ਨੀਲੇ ਮਾਡਲ ਨੂੰ ਕਸਟਮ ਪੈਟਰਨ ਫਿਨਿਸ਼ ਮਿਲ ਸਕਦਾ ਹੈ। ਫੋਨ 'ਚ ਇੱਕ ਫਲੈਟ ਫ੍ਰੇਮ ਅਤੇ ਬੈਕ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਲਾਂਚਿੰਗ ਤੋਂ ਪਹਿਲਾ ਇਸ ਫੋਨ ਦੇ ਕੁਝ ਫੀਚਰਸ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ।
Redmi 13 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਡਿਸਪਲੇ ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਆ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 4 ਜੇਨ 2 ਚਿਪਸੈੱਟ ਦਿੱਤੀ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ LED ਫਲੈਸ਼ ਦੇ ਨਾਲ 108MP ਦਾ ਪ੍ਰਾਈਮਰੀ ਕੈਮਰਾ ਅਤੇ ਸੈਲਫ਼ੀ ਲਈ ਇੱਕ ਪੰਚ ਹੋਲ ਕੈਮਰਾ ਮਿਲ ਸਕਦਾ ਹੈ। Redmi 13 5G ਸਮਾਰਟਫੋਨ ਨੂੰ 5,030mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 33ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਇਸ ਫੋਨ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Redmi 13 5G ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਕੀਮਤ ਬਾਰੇ ਅਜੇ ਕੰਪਨੀ ਨੇ ਕੋਈ ਅਧਿਕਾਰਿਤ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੋਨ ਦੇ 4GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ, 6GB ਰੈਮ+128GB ਸਟੋਰੇਜ ਦੀ ਕੀਮਤ 12,499 ਰੁਪਏ ਅਤੇ 6GB+128GB ਦੀ ਕੀਮਤ 14,999 ਰੁਪਏ ਹੋ ਸਕਦੀ ਹੈ।