ਹੈਦਰਾਬਾਦ: itel ਆਪਣੇ ਗ੍ਰਾਹਕਾਂ ਲਈ itel t11 pro ਏਅਰਬੱਡਸ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਏਅਰਬੱਡਸ ਭਾਰਤ 'ਚ ਲਾਂਚ ਕੀਤੇ ਜਾਣਗੇ। ਹੁਣ ਇਨ੍ਹਾਂ ਦੀ ਲਾਂਚ ਡੇਟ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। itel t11 pro ਏਅਰਬੱਡਸ 23 ਅਪ੍ਰੈਲ ਨੂੰ ਭਾਰਤ 'ਚ ਲਾਂਚ ਕੀਤੇ ਜਾ ਰਹੇ ਹਨ। ਲਾਂਚ ਤੋਂ ਬਾਅਦ ਇਨ੍ਹਾਂ ਏਅਰਬੱਡਸ ਦੀ ਖਰੀਦਦਾਰੀ ਕਰਨ ਵਾਲੇ ਗ੍ਰਾਹਕਾਂ ਨੂੰ ਕੰਪਨੀ ਖਾਸ ਆਫ਼ਰ ਵੀ ਦੇਵੇਗੀ।
itel t11 pro ਏਅਰਬੱਡਸ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - itel t11 pro Launch Date - ITEL T11 PRO LAUNCH DATE
itel t11 Pro Launch Date: itel ਆਪਣੇ ਭਾਰਤੀ ਗ੍ਰਾਹਕਾਂ ਲਈ itel t11 pro ਏਅਬੱਡਸ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਇਨ੍ਹਾਂ ਏਅਰਬੱਡਸ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ।
Published : Apr 21, 2024, 12:20 PM IST
itel t11 pro ਏਅਰਬੱਡਸ 'ਤੇ ਮਿਲੇਗਾ ਖਾਸ ਆਫ਼ਰ: itel t11 pro ਏਅਰਬੱਡਸ ਦੀ ਖਰੀਦਦਾਰੀ ਕਰਨ 'ਤੇ ਇੱਕ ਖਾਸ ਆਫ਼ਰ ਵੀ ਦਿੱਤਾ ਜਾਵੇਗਾ। ਕੰਪਨੀ itel t11 pro ਦੀ ਖਰੀਦਦਾਰੀ ਕਰਨ ਵਾਲੇ ਪਹਿਲੇ 200 ਗ੍ਰਾਹਕਾਂ ਨੂੰ ਬੱਡਸ ਸਸਤੇ 'ਚ ਖਰੀਦਣ ਦਾ ਮੌਕਾ ਦੇਵੇਗੀ। ਲਾਂਚ ਤੋਂ ਬਾਅਦ itel t11 pro ਏਅਰਬੱਡਸ ਨੂੰ ਖਰੀਦਣ ਵਾਲੇ ਪਹਿਲੇ 200 ਗ੍ਰਾਹਕ ਇਨ੍ਹਾਂ ਏਅਰਬੱਡਸ ਨੂੰ ਸਿਰਫ਼ 399 ਰੁਪਏ 'ਚ ਖਰੀਦ ਸਕਣਗੇ।
- 16 ਹਜ਼ਾਰ ਤੋਂ ਵੀ ਘੱਟ ਕੀਮਤ 'ਚ ਲਾਂਚ ਹੋਇਆ Samsung Galaxy F15 5G, ਇੱਥੇ ਦੇਖੋ ਫੀਚਰਸ - Samsung Galaxy F15 5G
- Suzuki Motorcycle ਨੇ ਭਾਰਤ 'ਚ ਪੂਰਾ ਕੀਤਾ 8 ਮਿਲੀਅਨ ਵਾਹਨਾਂ ਦਾ ਉਤਪਾਦਨ, ਜਾਣੋ ਕਦੋਂ ਤੋਂ ਦੇਸ਼ ਵਿੱਚ ਹੈ ਇਹ ਕੰਪਨੀ - Suzuki Motorcycle
- Nothing Ear ਅਤੇ Ear (a) ਹੋਏ ਲਾਂਚ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - Nothing Ear and Ear a Launch
itel t11 pro ਏਅਰਬੱਡਸ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਏਅਰਬੱਡਸ ਨੂੰ ਕੰਪਨੀ 360 ਡਿਗਰੀ ਸੂਪਰ ਬੈਸ ਤਕਨਾਲੋਜੀ ਦੇ ਨਾਲ ਲਿਆ ਰਹੀ ਹੈ। ਇਨ੍ਹਾਂ ਬੱਡਸ 'ਚ 13mm ਬੇਸ ਬੂਸਟ ਡਰਾਈਵਰਸ ਮਿਲਣਗੇ। ਇਨ੍ਹਾਂ ਬੱਡਸ ਨੂੰ Digital Signal Processing ਤਕਨਾਲੋਜੀ ਦੇ ਨਾਲ ਲਿਆਂਦਾ ਜਾ ਰਿਹਾ ਹੈ। itel t11 pro 'ਚ ਕ੍ਰਿਸਟਲ ਕਲੀਅਰ ਆਵਾਜ਼ ਲਈ 4 ਮਾਈਕ INC ਫੀਚਰ ਦਿੱਤਾ ਜਾਵੇਗਾ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਬੱਡਸ 'ਚ ਆਡੀਓ ਡਿਵਾਈਸ 42 ਘੰਟੇ ਦੇ ਪਲੇਬੈਕ ਟਾਈਮ ਦੇ ਨਾਲ ਲਿਆਂਦੇ ਜਾ ਰਹੇ ਹਨ। ਇਨ੍ਹਾਂ ਏਅਰਬੱਡਸ 'ਚ 178 ਘੰਟੇ ਤੱਕ ਨਾਨ-ਸਟਾਪ ਮਿਊਜ਼ਿਕ ਸੁਣਨ ਨੂੰ ਮਿਲੇਗਾ। itel t11 pro 'ਚ ਟਾਈਪ-ਸੀ ਫਾਸਟ ਚਾਰਜਿੰਗ ਦਿੱਤੀ ਜਾ ਸਕਦੀ ਹੈ। itel t11 pro ਏਅਰਬੱਡਸ ਨੂੰ Aurora Blue ਅਤੇ Ashy Green ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ। ਫਿਲਹਾਲ, ਇਨ੍ਹਾਂ ਏਅਰਬੱਡਸ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।