ਹੈਦਰਾਬਾਦ: iQOO ਆਪਣੇ ਭਾਰਤੀ ਗ੍ਰਾਹਕਾਂ ਲਈ iQOO Z9s ਸੀਰੀਜ਼ ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਸੀਰੀਜ਼ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸੀਰੀਜ਼ ਦੀ ਲਾਂਚ ਡੇਟ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। iQOO Z9s ਸੀਰੀਜ਼ 21 ਅਗਸਤ ਨੂੰ ਭਾਰਤ 'ਚ ਲਾਂਚ ਹੋ ਰਹੀ ਹੈ। ਫਿਲਹਾਲ, ਕੰਪਨੀ ਨੇ ਇਸ ਸੀਰੀਜ਼ ਦੇ ਫੀਚਰਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਦੱਸ ਦਈਏ ਕਿ iQOO Z9s ਸੀਰੀਜ਼ 'ਚ iQOO Z9s ਅਤੇ iQOO Z9s Pro ਸਮਾਰਟਫੋਨ ਸ਼ਾਮਲ ਹੋਣਗੇ।
iQOO 21 ਅਗਸਤ ਨੂੰ ਲਾਂਚ ਕਰਨ ਜਾ ਰਿਹਾ ਸ਼ਾਨਦਾਰ ਫੀਚਰਸ ਵਾਲੇ ਇਹ ਦੋ ਸਮਾਰਟਫੋਨ, ਕੈਮਰੇ ਬਾਰੇ ਜਾਣਕਾਰੀ ਆਈ ਸਾਹਮਣੇ - iQOO Z9s Series Launch Date - IQOO Z9S SERIES LAUNCH DATE
iQOO Z9s Series Launch Date: iQOO ਆਪਣੇ ਗ੍ਰਾਹਕਾਂ ਲਈ iQOO Z9s ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਸੀਰੀਜ਼ 21 ਅਗਸਤ ਨੂੰ ਲਾਂਚ ਹੋ ਰਹੀ ਹੈ।
Published : Aug 5, 2024, 5:17 PM IST
iQOO Z9s ਸੀਰੀਜ਼ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 3D ਕਰਵਡ ਡਿਸਪਲੇ ਦੇਖਣ ਨੂੰ ਮਿਲ ਸਕਦੀ ਹੈ। iQOO Z9s 1800nits ਪੀਕ ਬ੍ਰਾਈਟਨੈੱਸ ਅਤੇ iQOO Z9s Pro ਸਮਾਰਟਫੋਨ 4500nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਸੀਰੀਜ਼ 'ਚ 5,500mAh ਦੀ ਬੈਟਰੀ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 50MP ਦਾ ਮੇਨ ਕੈਮਰਾ ਦਿੱਤਾ ਜਾ ਸਕਦਾ ਹੈ ਅਤੇ ਫੋਟੋਗ੍ਰਾਫ਼ੀ ਲਈ ਸੂਪਰ ਨਾਈਡ ਮੋਡ ਵੀ ਆਫ਼ਰ ਕੀਤਾ ਜਾਵੇਗਾ।
- Infinix Note 40X 5G ਸਮਾਰਟਫੋਨ ਹੋਇਆ ਲਾਂਚ, ਪਹਿਲੀ ਸੇਲ ਡੇਟ ਦਾ ਵੀ ਕੰਪਨੀ ਨੇ ਕੀਤਾ ਐਲਾਨ, 15 ਹਜ਼ਾਰ ਤੋਂ ਘੱਟ 'ਚ ਕਰ ਸਕੋਗੇ ਖਰੀਦਦਾਰੀ - Infinix Note 40X 5G Launch
- ਜਲਦ ਸ਼ੁਰੂ ਹੋਵੇਗੀ BSNL ਦੀ 5G ਸੇਵਾ, ਜੀਓ ਅਤੇ ਏਅਰਟਲ ਨੂੰ ਮਿਲੇਗੀ ਟੱਕਰ - BSNL 5G Service
- Amazon Great Freedom Festival ਸੇਲ ਦਾ ਐਲਾਨ, ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗੀ ਭਾਰੀ ਛੋਟ - Amazon Great Freedom Festival Sale
iQOO Z9s ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 25 ਹਜ਼ਾਰ ਰੁਪਏ ਤੋਂ ਘੱਟ ਕੀਮਤ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ, ਕੰਪਨੀ ਨੇ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ ਅਤੇ ਨਾ ਹੀ ਫੀਚਰਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਆਈ ਹੈ। ਹੌਲੀ-ਹੌਲੀ ਇਸ ਦੇ ਫੀਚਰਸ ਬਾਰੇ ਕੰਪਨੀ ਖੁਲਾਸਾ ਕਰ ਸਕਦੀ ਹੈ।