ਹੈਦਰਾਬਾਦ: Realme ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Realme GT 6 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸਦੇ ਨਾਲ ਹੀ, ਫੋਨ ਦੀ ਸੇਲ ਡੇਟ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। Realme GT 6 ਸਮਾਰਟਫੋਨ ਦੀ ਪਹਿਲੀ ਸੇਲ ਕੱਲ੍ਹ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਇਸ ਫੋਨ ਨੂੰ ਤੁਸੀਂ realme.com ਅਤੇ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਸੇਲ ਦੌਰਾਨ Realme GT 6 ਸਮਾਰਟਫੋਨ 'ਤੇ ਕਈ ਸ਼ਾਨਦਾਰ ਆਫ਼ਰਸ ਦਿੱਤੇ ਜਾਣਗੇ।
Realme GT 6 ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਸ਼ੁਰੂਆਤੀ ਕੀਮਤ 40,999 ਰੁਪਏ ਹੈ। ਪਹਿਲੀ ਸੇਲ 'ਚ ਤੁਸੀਂ ਇਸ ਫੋਨ ਨੂੰ ਸ਼ਾਨਦਾਰ ਆਫ਼ਰਸ ਦੇ ਨਾਲ ਖਰੀਦ ਸਕਦੇ ਹੋ।
Realme GT 6 ਸਮਾਰਟਫੋਨ 'ਤੇ ਆਫ਼ਰਸ: ਸੇਲ ਦੌਰਾਨ Realme GT 6 ਸਮਾਰਟਫੋਨ 'ਤੇ ਕਈ ਸ਼ਾਨਦਾਰ ਆਫ਼ਰਸ ਵੀ ਦਿੱਤੇ ਜਾਣਗੇ। ਐਕਸਚੇਜ਼ ਆਫ਼ਰ 'ਚ ਤੁਹਾਨੂੰ 1 ਹਜ਼ਾਰ ਰੁਪਏ ਤੱਕ ਦਾ ਲਾਭ ਦਿੱਤਾ ਜਾਵੇਗਾ। ਔਨਲਾਈਨ ਸਟੋਰ 'ਤੇ ਇਸ ਫੋਨ ਨੂੰ ਤੁਸੀਂ ਬੈਂਕ ਆਫ਼ਰਸ ਦੇ ਨਾਲ 4 ਹਜ਼ਾਰ ਰੁਪਏ ਤੱਕ ਦੀ ਛੋਟ ਨਾਲ ਖਰੀਦ ਸਕਦੇ ਹੋ, ਜਦਕਿ ਔਫਲਾਈਨ ਸਟੋਰ ਤੋਂ ਇਸ ਫੋਨ ਨੂੰ ਜੀਰੋ ਡਾਊਨ ਭੁਗਤਾਨ ਅਤੇ 24 ਮਹੀਨੇ ਤੱਕ ਦੀ ਆਸਾਨ EMI 'ਤੇ ਖਰੀਦਿਆਂ ਜਾ ਸਕਦਾ ਹੈ।
Realme GT 6 ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ ਫੁੱਲ HD+8T AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 1264x2780 ਪਿਕਸਲ Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਡਿਸਪਲੇ ਦਾ ਪੀਕ ਬ੍ਰਾਈਟਨੈੱਸ 6,000nits ਤੱਕ ਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8s ਜੇਨ 3 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 16GB ਰੈਮ ਅਤੇ 512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦਿੱਤੇ ਗਏ ਹਨ, ਜਿਨ੍ਹਾਂ 'ਚ OIS ਦੇ ਨਾਲ 50MP ਦਾ ਮੇਨ ਕੈਮਰਾ, 50MP ਦਾ ਟੈਲੀਫੋਟੋ ਲੈਂਸ ਅਤੇ ਇੱਕ 8MP ਦਾ ਅਲਟ੍ਰਾਵਾਈਡ ਐਂਗਲ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 120ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।