ਪੰਜਾਬ

punjab

ETV Bharat / technology

ਬਹੁਤ ਜ਼ਿਆਦਾ ਆਉਂਦਾ ਹੈ ਬਿਜਲੀ ਦਾ ਬਿੱਲ, ਤਾਂ ਕੰਟਰੋਲ ਕਰਨ ਲਈ ਬਸ ਰੱਖ ਲਓ ਇਨ੍ਹਾਂ ਗੱਲ੍ਹਾਂ ਦਾ ਧਿਆਨ - Air Conditioner With a Fan - AIR CONDITIONER WITH A FAN

Air Conditioner With A Fan: ਕੁਝ ਲੋਕ ਗਰਮੀ ਤੋਂ ਬਚਣ ਲਈ ਸਾਰਾ ਦਿਨ ਏ.ਸੀ. ਦੀ ਵਰਤੋ ਕਰਦੇ ਹਨ। ਇਸ ਕਾਰਨ ਬਿਜਲੀ ਦਾ ਬਿੱਲ ਵੀ ਵੱਧ ਜਾਂਦਾ ਹੈ। ਹਾਲਾਂਕਿ, ਏਸੀ ਦੇ ਨਾਲ ਪੱਖਾ ਚਲਾ ਕੇ ਬਿਜਲੀ ਦੇ ਬਿੱਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

Air Conditioner With a Fan
Air Conditioner With a Fan (Getty Images)

By ETV Bharat Tech Team

Published : Jun 20, 2024, 11:45 AM IST

Updated : Jun 20, 2024, 11:57 AM IST

ਨਵੀਂ ਦਿੱਲੀ: ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਭਿਆਨਕ ਗਰਮੀ ਤੋਂ ਬਚਣ ਲਈ ਲੋਕ ਪੱਖੇ, ਕੂਲਰ ਅਤੇ ਏਸੀ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਗਰਮੀ ਤੋਂ ਰਾਹਤ ਪਾਉਣ ਲਈ AC ਸਭ ਤੋਂ ਵਧੀਆ ਉਪਾਅ ਹੈ। ਗਰਮੀ ਤੋਂ ਬਚਣ ਲਈ ਲੋਕ ਦਿਨ-ਰਾਤ ਏਸੀ 'ਚ ਰਹਿਣਾ ਪਸੰਦ ਕਰਦੇ ਹਨ, ਪਰ ਜ਼ਿਆਦਾ ਏਸੀ ਦੀ ਵਰਤੋਂ ਕਰਨਾ ਤੁਹਾਡੀ ਜੇਬ 'ਤੇ ਭਾਰੀ ਪੈ ਸਕਦਾ ਹੈ। ਸਾਰਾ ਦਿਨ ਏਸੀ ਚਲਾ ਕੇ ਰੱਖਣ ਨਾਲ ਬਿੱਲ ਵੀ ਜ਼ਿਆਦਾ ਆਉਦਾ ਹੈ।

ਲੋਕ ਬਿਜਲੀ ਦਾ ਬਿੱਲ ਘੱਟ ਰੱਖਣ ਲਈ ਵੱਖ-ਵੱਖ ਤਰੀਕੇ ਅਪਣਾਉਂਦੇ ਹਨ। ਆਮ ਤੌਰ 'ਤੇ ਕਮਰੇ ਵਿੱਚ ਏਸੀ ਚਾਲੂ ਕਰਨ ਤੋਂ ਬਾਅਦ ਲੋਕ ਖਿੜਕੀਆਂ, ਦਰਵਾਜ਼ੇ ਅਤੇ ਪੱਖੇ ਵੀ ਬੰਦ ਕਰ ਦਿੰਦੇ ਹਨ, ਜਿਸ ਨਾਲ ਕਮਰਾ ਪੂਰੀ ਤਰ੍ਹਾਂ ਠੰਡਾ ਹੋ ਜਾਂਦਾ ਹੈ ਅਤੇ ਗਰਮੀ ਨਹੀਂ ਲੱਗਦੀ, ਪਰ ਕੀ ਤੁਸੀਂ ਜਾਣਦੇ ਹੋ ਕਿ ਏਸੀ ਦੇ ਨਾਲ ਪੱਖਾ ਚਲਾਉਣ ਨਾਲ ਕਮਰੇ 'ਚ ਠੰਡਕ ਵੱਧ ਸਕਦੀ ਹੈ ਅਤੇ ਇਹ ਤਰੀਕਾ ਬਿਜਲੀ ਦੇ ਬਿੱਲ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਇਸ ਲਈ ਏਸੀ ਦੇ ਨਾਲ-ਨਾਲ ਪੱਖਾ ਚਲਾਉਣਾ ਬਿਜਲੀ ਦੇ ਬਿੱਲ ਨੂੰ ਘਟਾਉਣ ਦਾ ਇੱਕ ਵਧੀਆਂ ਉਪਾਅ ਹੋ ਸਕਦਾ ਹੈ।

ਏਸੀ ਦੇ ਨਾਲ ਪੱਖਾ ਚਲਾਉਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:-

  1. ਛੱਤ ਵਾਲੇ ਪੱਖੇ ਦੇ ਨਾਲ ਏਸੀ ਦੀ ਵਰਤੋਂ ਕਰਦੇ ਸਮੇਂ ਪੱਖਾ ਥਰਮੋਸਟੈਟ ਸੈਟਿੰਗ ਨੂੰ ਲਗਭਗ 4 ਡਿਗਰੀ ਫਾਰਨਹਾਈਟ ਤੱਕ ਵਧਾਉਣ ਦੀ ਆਗਿਆ ਦਿੰਦਾ ਹੈ। ਇੰਨਾ ਹੀ ਨਹੀਂ ਇਹ ਬਿਜਲੀ ਦੇ ਬਿੱਲ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ। ਹਾਲਾਂਕਿ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਏਅਰ ਕੰਡੀਸ਼ਨਰ ਅਤੇ ਛੱਤ ਵਾਲੇ ਪੱਖੇ ਦੀ ਕਿੰਨੀ ਵਰਤੋਂ ਕਰ ਰਹੇ ਹੋ।
  2. ਇਸ ਤੋਂ ਇਲਾਵਾ, AC ਦੇ ਨਾਲ ਪੱਖਾ ਚਲਾਉਣ ਕਰਕੇ AC ਦੀ ਹਵਾ ਆਸਾਨੀ ਨਾਲ ਪੂਰੇ ਕਮਰੇ ਵਿੱਚ ਫੈਲ ਜਾਂਦੀ ਹੈ ਅਤੇ ਕਮਰੇ ਨੂੰ ਠੰਡਾ ਰੱਖਣ 'ਚ ਮਦਦ ਮਿਲਦੀ ਹੈ। ਇਸ ਤਰ੍ਹਾਂ ਤੁਹਾਨੂੰ ਜ਼ਿਆਦਾ ਦੇਰ ਤੱਕ AC ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਪਰ ਜਦੋਂ ਤੁਸੀਂ ਏਸੀ ਨਾਲ ਪੱਖਾ ਚਲਾਉਂਦੇ ਹੋ, ਤਾਂ AC ਦਾ ਤਾਪਮਾਨ ਵਧਣਾ ਚਾਹੀਦਾ ਹੈ ਅਤੇ ਪੱਖੇ ਦੀ ਸਪੀਡ ਘੱਟ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਏਸੀ ਦੀ ਠੰਡਕ ਪੂਰੇ ਕਮਰੇ ਵਿੱਚ ਫੈਲ ਜਾਵੇਗੀ।
  3. ਜੇਕਰ ਤੁਸੀਂ AC ਦੇ ਨਾਲ-ਨਾਲ ਪੱਖਾ ਵੀ ਚਲਾਉਂਦੇ ਹੋ, ਤਾਂ ਇਸ ਨਾਲ AC ਦੇ ਕੰਪ੍ਰੈਸਰ 'ਤੇ ਦਬਾਅ ਨਹੀਂ ਪੈਂਦਾ ਅਤੇ ਕੁਝ ਹੀ ਸਮੇਂ 'ਚ ਕਮਰਾ ਪੂਰੀ ਤਰ੍ਹਾਂ ਠੰਡਾ ਹੋ ਜਾਂਦਾ ਹੈ। ਇਸਦੇ ਨਾਲ ਹੀ, ਕੰਪ੍ਰੈਸਰ 'ਤੇ ਕੋਈ ਤਣਾਅ ਨਾ ਹੋਣ ਕਾਰਨ AC ਘੱਟ ਬਿਜਲੀ ਦੀ ਖ਼ਪਤ ਕਰਦਾ ਹੈ।
  4. ਏਸੀ ਅਤੇ ਪੱਖਾ ਇਕੱਠੇ ਚਲਾਉਂਦੇ ਸਮੇਂ ਤੁਹਾਨੂੰ ਕਮਰੇ ਦੇ ਆਕਾਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡਾ ਕਮਰਾ ਛੋਟਾ ਹੈ, ਤਾਂ ਏਸੀ ਦੇ ਨਾਲ ਪੱਖਾ ਚਲਾਉਣ ਦੀ ਜ਼ਰੂਰਤ ਨਹੀਂ ਹੈ। ਪੱਖੇ ਤੋਂ ਬਿਨਾਂ ਵੀ ਏਸੀ ਘੱਟ ਬਿਜਲੀ ਦੀ ਖਪਤ ਕਰਦੇ ਹੋਏ ਕਮਰੇ ਨੂੰ ਠੰਡਾ ਰੱਖੇਗਾ।
  5. ਜੇਕਰ ਤੁਹਾਡਾ ਕਮਰਾ ਅਜਿਹੀ ਜਗ੍ਹਾ 'ਤੇ ਹੈ ਜਿੱਥੇ ਬਹੁਤ ਜ਼ਿਆਦਾ ਧੂੜ ਹੈ, ਤਾਂ ਤੁਹਾਨੂੰ ਏਸੀ ਵਾਲੇ ਪੱਖੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦਰਅਸਲ, ਜਦੋਂ ਧੂੜ ਭਰੀਆਂ ਥਾਵਾਂ 'ਤੇ ਏਸੀ ਦੇ ਨਾਲ ਪੱਖੇ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਫਿਲਟਰਾਂ 'ਤੇ ਧੂੜ ਜਮ੍ਹਾ ਹੋ ਜਾਂਦੀ ਹੈ, ਜੋ ਏਸੀ ਲਈ ਖ਼ਤਰਨਾਕ ਹੋ ਸਕਦਾ ਹੈ।
Last Updated : Jun 20, 2024, 11:57 AM IST

ABOUT THE AUTHOR

...view details