ਪੰਜਾਬ

punjab

ETV Bharat / technology

ਇੰਸਟਾਗ੍ਰਾਮ ਯੂਜ਼ਰਸ ਲਈ ਲੈ ਕੇ ਆ ਰਿਹਾ ਪੇਡ ਫੀਚਰ, ਹੁਣ ਆਪਣੇ ਪਸੰਦੀਦਾ ਕੰਟੈਟ ਕ੍ਰਿਏਟਰਸ ਨੂੰ ਫਾਲੋ ਕਰਨ ਲਈ ਦੇਣੇ ਪੈਣਗੇ ਪੈਸੇ! - Instagram Paid Feature - INSTAGRAM PAID FEATURE

Instagram Paid Feature: ਇੰਸਟਾਗ੍ਰਾਮ ਆਪਣੇ ਯੂਜ਼ਰਸ ਲਈ ਇੱਕ ਨਵਾਂ ਪੇਡ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਆਪਣੇ ਪਸੰਦੀਦਾ ਕੰਟੈਟ ਕ੍ਰਿਏਟਰਸ ਨੂੰ ਫਾਲੋ ਕਰਨ ਲਈ ਪੈਸੇ ਦੇਣੇ ਹੋਣਗੇ। ਇਹ ਫੀਚਰ ਕ੍ਰਿਏਟਰਸ ਦੀ ਕਮਾਈ ਦਾ ਸਾਧਨ ਬਣੇਗਾ।

Instagram Paid Feature
Instagram Paid Feature

By ETV Bharat Tech Team

Published : Apr 28, 2024, 2:09 PM IST

ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਕੰਪਨੀ ਕੋਲ੍ਹ 2 ਮਿਲੀਅਨ ਤੋਂ ਜ਼ਿਆਦਾ ਐਕਟਿਵ ਸਬਸਕ੍ਰਿਪਸ਼ਨਸ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਇਸ 'ਚ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਆਪਣੇ ਪਸੰਦੀਦਾ ਕੰਟੈਟ ਕ੍ਰਿਏਟਰਸ ਨੂੰ ਫਾਲੋ ਕਰਨ ਲਈ ਪੈਸੇ ਦੇਣੇ ਹੋਣਗੇ। ਇਸ ਤਰ੍ਹਾਂ ਤੁਸੀਂ ਆਪਣੇ ਪਸੰਦੀਦਾ ਕੰਟੈਟ ਕ੍ਰਿਏਟਰ ਨੂੰ ਪੇਡ ਸਬਸਕ੍ਰਿਪਸ਼ਨ ਰਾਹੀ ਸਪੋਰਟ ਕਰ ਸਕੋਗੇ।

ਇੰਸਟ੍ਰਾਮ ਯੂਜ਼ਰਸ ਲਈ ਆ ਰਿਹਾ ਸਬਸਕ੍ਰਿਪਸ਼ਨ ਸਟੋਰੀਜ ਟੀਜ਼ਰ: ਇੰਸਟਾਗ੍ਰਾਮ ਦੇ ਇਸ ਨਵੇਂ ਫੀਚਰ ਦਾ ਨਾਮ ਸਬਸਕ੍ਰਿਪਸ਼ਨ ਸਟੋਰੀਜ ਟੀਜ਼ਰ ਹੈ। ਇਸ ਫੀਚਰ ਦੀ ਮਦਦ ਨਾਲ ਨਾਨ-ਸਬਸਕ੍ਰਾਈਬਰਸ ਨੂੰ ਕੰਟੈਟ ਕ੍ਰਿਏਟਰਸ ਦੇ ਕੰਟੈਟ ਨੂੰ ਦੇਖਣ ਲਈ ਪੈਸੇ ਦੇਣੇ ਪੈਣਗੇ। ਇਹ ਫੀਚਰ ਕ੍ਰਿਏਟਰਸ ਦੀ ਸਟੋਰੀ 'ਚ ਸਿਰਫ਼ ਸਬਸਕ੍ਰਾਈਬਰ ਕੰਟੈਟ ਦਿਖਾਉਦਾ ਹੈ। ਅਜਿਹੇ 'ਚ ਇਹ ਕੰਟੈਟ ਨਾਨ-ਸਬਸਕ੍ਰਾਈਬਰ ਨੂੰ ਨਜ਼ਰ ਨਹੀਂ ਆਵੇਗਾ। ਇਸ ਤਰ੍ਹਾਂ ਪੈਸੇ ਦੇ ਕੇ ਤੁਸੀਂ ਆਸਾਨੀ ਨਾਲ ਪੇਡ ਕੰਟੈਟ ਦੇਖ ਸਕੋਗੇ।

ਸਬਸਕ੍ਰਿਪਸ਼ਨ ਸਟੋਰੀਜ ਟੀਜ਼ਰ ਰਾਹੀ ਕ੍ਰਿਏਟਰਸ ਕਰ ਸਕਣਗੇ ਕਮਾਈ:ਇਸ ਨਵੇਂ ਫੀਚਰ ਨਾਲ ਦੁਨੀਆਂ ਭਰ ਦੇ ਕ੍ਰਿਏਟਰਸ ਨੂੰ ਪੈਸੇ ਕਮਾਉਣ ਦਾ ਇੱਕ ਸਾਧਨ ਮਿਲਣ ਵਾਲਾ ਹੈ। ਕੰਪਨੀ ਨੇ ਇਸ ਨਵੇਂ ਟੂਲ ਦਾ ਸਬਸਕ੍ਰਿਪਸ਼ਨ ਸ਼ੁਰੂ ਕਰ ਦਿੱਤਾ ਹੈ। ਇਸ 'ਚ ਕ੍ਰਿਏਟਰਸ ਚੈੱਕ ਕਰ ਸਕਦੇ ਹਨ ਕਿ ਉਨ੍ਹਾਂ ਦਾ ਸਬਸਕ੍ਰਿਪਸ਼ਨ ਟੂਲ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ, ਕ੍ਰਿਏਟਰਸ ਨੂੰ ਇਹ ਵੀ ਪਤਾ ਲੱਗੇਗਾ ਕਿ ਉਨ੍ਹਾਂ ਦੀ ਸਟੋਰੀ 'ਤੇ ਸਬਸਕ੍ਰਾਈਬਰ ਸਟਿੱਕਰ 'ਤੇ ਕਿੰਨੇ ਲੋਕਾਂ ਨੇ ਟੈਪ ਕੀਤਾ ਹੈ।

ਕੰਟੈਟ ਨੂੰ ਪ੍ਰੋਟੈਕਟ ਕਰਨ ਲਈ ਨਵੇਂ ਫੀਚਰ 'ਤੇ ਕੰਮ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ, ਕੰਪਨੀ ਕ੍ਰਿਏਟਰਸ ਦੇ ਕੰਟੈਟ ਨੂੰ ਪ੍ਰੋਟੈਕਟ ਕਰਨ ਲਈ ਵੀ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ, ਤਾਂਕਿ ਕੋਈ ਵੀ ਯੂਜ਼ਰ ਉਨ੍ਹਾਂ ਦੇ ਕੰਟੈਟ ਨੂੰ ਰਿਕਾਰਡ ਨਾ ਕਰ ਸਕੇ ਅਤੇ ਨਾ ਹੀ ਸਕ੍ਰੀਨਸ਼ਾਰਟ ਲੈ ਸਕੇ।

ABOUT THE AUTHOR

...view details