ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਵਟਸਐਪ ਵੈੱਬ ਯੂਜ਼ਰਸ ਲਈ ਰਿਵਰਸ ਇਮੇਜ ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਇਹ ਪਹਿਚਾਣ ਕਰਨ 'ਚ ਆਸਾਨੀ ਹੋਵੇਗੀ ਕਿ ਉਨ੍ਹਾਂ ਦੇ ਨਾਲ ਸ਼ੇਅਰ ਕੀਤੀ ਤਸਵੀਰ ਐਡਿਟਿੰਗ ਜਾਂ ਫਿਰ ਛੇੜਛਾੜ ਕੀਤੀ ਹੋਈ ਤਾਂ ਨਹੀਂ ਹੈ। ਇਹ ਫੀਚਰ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਿਆਂਦਾ ਜਾ ਰਿਹਾ ਹੈ। WaBetainfo ਅਨੁਸਾਰ, ਵਟਸਐਪ ਆਪਣੇ ਯੂਜ਼ਰਸ ਲਈ ਇਮੇਜ ਸਰਚ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਰਾਹੀ ਪਲੇਟਫਾਰਮ ਗਲਤ ਜਾਣਕਾਰੀ ਨਾਲ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦੇਈਏ ਕਿ ਇਹ ਫੀਚਰ ਪਹਿਲਾ ਵਟਸਐਪ ਐਂਡਰਾਈਡ ਬੀਟਾ ਐਪ 'ਚ ਦੇਖਿਆ ਗਿਆ ਸੀ ਅਤੇ ਹੁਣ ਇਸਨੂੰ WaBetainfo ਰਾਹੀ ਵਟਸਐਪ ਵੈੱਬ ਬੀਟਾ 'ਤੇ ਦੇਖਿਆ ਗਿਆ ਹੈ।
WaBetainfo ਨੇ ਦੱਸਿਆ ਕਿ ਇਹ ਫੀਚਰ ਵਟਸਐਪ ਯੂਜ਼ਰਸ ਨੂੰ ਗੂਗਲ ਦੀ ਮਦਦ ਨਾਲ ਉਨ੍ਹਾਂ ਦੇ ਨਾਲ ਸ਼ੇਅਰ ਕੀਤੀ ਤਸਵੀਰ ਦੀ ਪਹਿਚਾਣ ਕਰਨ ਦੀ ਆਗਿਆ ਦੇਵੇਗਾ। ਨਵੇਂ ਫੀਚਰ ਨਾਲ ਯੂਜ਼ਰਸ ਨੂੰ ਇਹ ਪਹਿਚਾਣ ਕਰਨ 'ਚ ਮਦਦ ਮਿਲੇਗੀ ਕਿ ਉਨ੍ਹਾਂ ਦੇ ਨਾਲ ਸ਼ੇਅਰ ਕੀਤੀ ਤਸਵੀਰ ਦੇ ਨਾਲ ਐਡਿਟਿੰਗ ਜਾਂ ਛੇੜਛਾੜ ਤਾਂ ਨਹੀਂ ਕੀਤੀ ਗਈ।