ਪੰਜਾਬ

punjab

ETV Bharat / technology

Realme Buds Air 6 Pro ਏਅਰਬਡਸ ਇਸ ਸਮਾਰਟਫੋਨ ਦੇ ਨਾਲ ਹੋਣਗੇ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Realme Buds Air 6 Pro Launch Date - REALME BUDS AIR 6 PRO LAUNCH DATE

Realme Buds Air 6 Pro Launch Date: Realme ਆਪਣੇ ਗ੍ਰਾਹਕਾਂ ਲਈ Realme Buds Air 6 Pro ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਏਅਰਬਡਸ ਭਾਰਤ 'ਚ ਪੇਸ਼ ਕੀਤੇ ਜਾ ਰਹੇ ਹਨ।

Realme Buds Air 6 Pro Launch Date
Realme Buds Air 6 Pro Launch Date (Twitter)

By ETV Bharat Punjabi Team

Published : Jun 14, 2024, 7:56 PM IST

ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme Buds Air 6 Pro ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਏਅਰਬਡਸ 20 ਜੂਨ ਨੂੰ Realme GT 6 ਸਮਾਰਟਫੋਨ ਦੇ ਨਾਲ ਦੁਪਹਿਰ 1:30 ਵਜੇ ਲਾਂਚ ਕੀਤੇ ਜਾਣਗੇ। Realme Buds Air 6 Pro ਏਅਰਬਡਸ ਨੂੰ ਤੁਸੀਂ ਫਲਿੱਪਕਾਰਟ ਅਤੇ Realme ਇੰਡੀਆਂ ਵੈੱਬਸਾਈਟ ਰਾਹੀ ਖਰੀਦ ਸਕੋਗੇ। ਕੰਪਨੀ ਇਨ੍ਹਾਂ ਏਅਰਬਡਸ ਨੂੰ ਗ੍ਰੇ ਕਲਰ ਆਪਸ਼ਨ ਦੇ ਨਾਲ ਟੀਜ਼ ਕਰ ਰਹੀ ਹੈ। ਇਸਦੀ ਲਾਂਚ ਡੇਟ ਦੇ ਨਾਲ-ਨਾਲ ਕੰਪਨੀ ਨੇ Realme Buds Air 6 Pro ਦਾ ਡਿਜ਼ਾਈਨ ਅਤੇ ਫੀਚਰਸ ਬਾਰੇ ਵੀ ਜਾਣਕਾਰੀ ਦੇ ਦਿੱਤੀ ਹੈ।

Realme Buds Air 6 Pro ਦੀ ਲਾਂਚ ਡੇਟ: ਕੰਪਨੀ ਨੇ ਐਲਾਨ ਕੀਤਾ ਹੈ ਕਿ Realme Buds Air 6 Pro ਨੂੰ ਭਾਰਤ 'ਚ 20 ਜੂਨ ਨੂੰ ਦੁਪਹਿਰ 1:30 ਵਜੇ ਲਾਂਚ ਕੀਤਾ ਜਾਵੇਗਾ। ਏਅਰਬਡਸ ਦੇ ਨਾਲ Realme GT 6 ਸਮਾਰਟਫੋਨ ਵੀ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਏਅਰਬਡਸ ਨੂੰ ਤੁਸੀਂ ਫਲਿੱਪਕਾਰਟ ਅਤੇ Realme ਇੰਡੀਆਂ ਦੀ ਵੈੱਬਸਾਈਟ ਰਾਹੀ ਖਰੀਦ ਸਕੋਗੇ। ਇਨ੍ਹਾਂ ਏਅਰਬਡਸ ਨੂੰ ਗ੍ਰੇ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

Realme Buds Air 6 Pro ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ 'ਚ 50dB ਤੱਕ ਦਾ ANC ਅਤੇ LDAC ਕਨੈਕਟਿਵਿਟੀ ਸਪੋਰਟ ਦਿੱਤਾ ਜਾ ਸਕਦਾ ਹੈ। ਇਹ ਏਅਰਬਡਸ 6 ਮਾਈਕ ਸਿਸਟਮ ਦੇ ਨਾਲ ਲੈਂਸ ਹੋ ਸਕਦੇ ਹਨ ਅਤੇ ਹਾਈ ਰੇਂਜ ਆਡੀਓ ਨੂੰ ਸਪੋਰਟ ਦਿੰਦੇ ਹਨ। ਏਅਰਬਡਸ 'ਚ 11mm ਬਾਸ ਡ੍ਰਾਈਵਰ ਅਤੇ 6mm ਮਾਈਕ੍ਰੋ ਪਲਾਨਰ ਟਵੀਟਰ ਸਮੇਤ ਦੋਹਰੇ ਡਰਾਈਵਰ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਹ ਬਡਸ ਦੋਹਰੇ ਡਿਵਾਈਸ ਕਨੈਕਸ਼ਨ ਨੂੰ ਵੀ ਸਪੋਰਟ ਕਰ ਸਕਦੇ ਹਨ। ਯੂਜ਼ਰਸ ਇਨ੍ਹਾਂ ਏਅਰਬਡਸ ਨਾਲ ਦੋ ਡਿਵਾਈਸਾਂ ਨੂੰ ਜੋੜ ਸਕਣਗੇ। ਇਸ 'ਚ ਸਿੰਗਲ ਚਾਰਜ਼ ਨਾਲ 10 ਘੰਟੇ ਤੱਕ ਦਾ ਪਲੇਬੈਕ ਟਾਈਮ ਅਤੇ ਚਾਰਜਿੰਗ ਕੇਸ ਦੇ ਨਾਲ 40 ਘੰਟੇ ਤੱਕ ਦੀ ਕੁੱਲ ਬੈਟਰੀ ਲਾਈਫ਼ ਮਿਲ ਸਕਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਏਅਰਬਡਸ ਨੂੰ 10 ਮਿੰਟ 'ਚ ਚਾਰਜ਼ ਕਰਕੇ ਤੁਸੀਂ 7 ਘੰਟੇ ਤੱਕ ਇਸਤੇਮਾਲ ਕਰ ਸਕੋਗੇ।

ABOUT THE AUTHOR

...view details