ਪੰਜਾਬ

punjab

ETV Bharat / technology

Realme 13 5G ਸੀਰੀਜ਼ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਅਗਸਤ 'ਚ ਹੋਵੇਗੀ ਲਾਂਚ, ਫੋਨ ਦੇ ਲੁੱਕ ਦਾ ਵੀ ਹੋਇਆ ਖੁਲਾਸਾ - Realme 13 5G Series Launch Date - REALME 13 5G SERIES LAUNCH DATE

Realme 13 5G Series Launch Date: Realme ਆਪਣੇ ਗ੍ਰਾਹਕਾਂ ਲਈ Realme 13 5G ਸੀਰੀਜ਼ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਹੁਣ ਇਸ ਸੀਰੀਜ਼ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ।

Realme 13 5G Series Launch Date
Realme 13 5G Series Launch Date (Twitter)

By ETV Bharat Punjabi Team

Published : Aug 21, 2024, 6:18 PM IST

ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme 13 5G ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ 'ਚ Realme 13 5G ਅਤੇ Realme 13 +5G ਸਮਾਰਟਫੋਨ ਸ਼ਾਮਲ ਹੋਣਗੇ। ਕੰਪਨੀ ਇਸ ਸੀਰੀਜ਼ ਨੂੰ ਲੰਬੇ ਸਮੇਂ ਤੋਂ ਟੀਜ਼ ਕਰ ਰਹੀ ਸੀ, ਜਿਸ ਤੋਂ ਬਾਅਦ ਹੁਣ Realme 13 5G ਸੀਰੀਜ਼ ਦੀ ਲਾਂਚ ਡੇਟ ਬਾਰੇ ਕੰਪਨੀ ਨੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਇਸਦੇ ਨਾਲ ਹੀ ਫੋਨ ਦਾ ਲੁੱਕ ਵੀ ਸਾਹਮਣੇ ਆ ਗਿਆ ਹੈ। Realme 13 5G ਸੀਰੀਜ਼ ਦਾ ਲੈਡਿੰਗ ਪੇਜ ਔਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਜਾਰੀ ਹੋਇਆ ਹੈ, ਜਿਸ ਰਾਹੀ ਕੁਝ ਫੀਚਰਸ ਦਾ ਵੀ ਖੁਲਾਸਾ ਹੋਇਆ ਹੈ।

Realme 13 5G ਸੀਰੀਜ਼ ਦੀ ਲਾਂਚ ਡੇਟ: Realme ਨੇ Realme 13 5G ਸੀਰੀਜ਼ ਦੀ ਲਾਂਚ ਡੇਟ ਬਾਰੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਇਹ ਸੀਰੀਜ਼ 29 ਅਗਸਤ ਨੂੰ ਭਾਰਤ 'ਚ ਲਿਆਂਦੀ ਜਾ ਰਹੀ ਹੈ। ਸੀਰੀਜ਼ ਨੂੰ ਲੈ ਕੇ ਕੰਪਨੀ ਵੱਲੋ ਇੱਕ ਪੋਸਟਰ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟਰ 'ਚ ਕੰਪਨੀ ਨੇ ਫੋਨ ਨੂੰ ਦੋ ਕਲਰ ਆਪਸ਼ਨਾਂ ਦੇ ਨਾਲ ਦਿਖਾਇਆ ਹੈ।

Realme 13 5G ਸੀਰੀਜ਼ ਦੇ ਫੀਚਰਸ:ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Realme 13 5G ਸੀਰੀਜ਼ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕੰਪਨੀ ਨੇ ਚਿਪਸੈੱਟ ਦਾ ਖੁਲਾਸਾ ਕਰ ਦਿੱਤਾ ਹੈ। Realme 13 5G ਸੀਰੀਜ਼ 'ਚ ਪ੍ਰੋਸੈਸਰ ਦੇ ਤੌਰ 'ਤੇ ਮੀਡੀਆਟੇਕ Dimensity 7300 Energy ਚਿਪਸੈੱਟ ਮਿਲ ਸਕਦੀ ਹੈ। Realme 13 5G ਸੀਰੀਜ਼ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਫੀਚਰਸ ਦਾ ਖੁਲਾਸਾ ਹੋਣਾ ਵੀ ਬਾਕੀ ਹੈ। ਉਮੀਦ ਹੈ ਕਿ ਹੌਲੀ-ਹੌਲੀ ਇਸ ਸੀਰੀਜ਼ ਬਾਰੇ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ।

ABOUT THE AUTHOR

...view details