ਪੰਜਾਬ

punjab

ETV Bharat / technology

Realme 12 5G ਸੀਰੀਜ਼ ਹੋਈ ਲਾਂਚ, ਮਿਲਣਗੇ ਸ਼ਾਨਦਾਰ ਆਫ਼ਰਸ

Realme 12 5G Series Launch: Realme ਨੇ ਆਪਣੇ ਗ੍ਰਾਹਕਾਂ ਲਈ Realme 12 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਭਾਰਤੀ ਗ੍ਰਾਹਕਾਂ ਲਈ ਲਾਂਚ ਕੀਤਾ ਗਿਆ ਹੈ।

Realme 12 5G Series Launch
Realme 12 5G Series Launch

By ETV Bharat Tech Team

Published : Mar 6, 2024, 5:05 PM IST

ਹੈਦਰਾਬਾਦ: Realme ਨੇ ਭਾਰਤ 'ਚ ਆਪਣੇ ਗ੍ਰਾਹਕਾਂ ਲਈ Realme 12 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ Realme 12 ਅਤੇ Realme 12 ਪਲੱਸ ਸਮਾਰਟਫੋਨ ਸ਼ਾਮਲ ਹਨ। ਕੰਪਨੀ ਨੇ ਇਨ੍ਹਾਂ ਦੋਨੋ ਫੋਨਾਂ ਨੂੰ ਮਿਡਰੇਂਜ ਪ੍ਰਾਈਸ ਸੇਗਮੈਂਟ 'ਚ ਲਾਂਚ ਕੀਤਾ ਹੈ।

Realme 12 ਸਮਾਰਟਫੋਨ ਦੀ ਕੀਮਤ:Realme 12 ਸੀਰੀਜ਼ ਨੂੰ ਦੋ ਮਾਡਲਾਂ 'ਚ ਪੇਸ਼ ਕੀਤਾ ਗਿਆ ਹੈ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Realme 12 ਦੇ 6GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਅਤੇ 8GB ਰੈਮ+128GB ਸਟੋਰੇਜ ਦੀ ਕੀਮਤ 17,999 ਰੁਪਏ ਹੈ। ਇਸ ਸਮਾਰਟਫੋਨ ਨੂੰ ਗ੍ਰੀਨ ਅਤੇ ਪਰਪਲ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

Realme 12 ਪਲੱਸ ਸਮਾਰਟਫੋਨ ਦੀ ਕੀਮਤ: Realme 12 ਪਲੱਸ ਨੂੰ ਵੀ ਦੋ ਮਾਡਲਾਂ 'ਚ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਦੇ 8GB ਰੈਮ+128GB ਸਟੋਰੇਜ ਵਾਲੇ ਮਾਡਲ ਨੂੰ 20,999 ਰੁਪਏ ਅਤੇ 8GB ਰੈਮ+256GB ਸਟੋਰੇਜ ਨੂੰ 21,999 ਰੁਪਏ 'ਚ ਪੇਸ਼ ਕੀਤਾ ਗਿਆ ਹੈ। Realme 12 ਪਲੱਸ ਸਮਾਰਟਫੋਨ ਨੂੰ ਨੇਵੀਗੇਟਰ ਬਿਜ ਅਤੇ ਪਾਇਓਨੀਰ ਗ੍ਰੀਨ ਕਲਰ 'ਚ ਲਾਂਚ ਕੀਤਾ ਗਿਆ ਹੈ।

Realme 12 ਸੀਰੀਜ਼ 'ਤੇ ਮਿਲਣਗੇ ਆਫ਼ਰਸ: ਇਨ੍ਹਾਂ ਦੋਨੋ ਫੋਨਾਂ ਨੂੰ ਤੁਸੀਂ ਅੱਜ ਤੋਂ ਹੀ ਫਲਿੱਪਕਾਰਟ ਅਤੇ Realme ਦੀ ਅਧਿਕਾਰਿਤ ਵੈੱਬਸਾਈਟ ਤੋਂ ਖਰੀਦ ਸਕਦੇ ਹੋ। ਇਸਦੇ ਨਾਲ ਹੀ SBI, HDFC ਅਤੇ ICICI ਬੈਂਕ ਕਾਰਡ ਦੇ ਰਾਹੀ ਭੁਗਤਾਨ ਕਰਨ ਵਾਲੇ ਯੂਜ਼ਰਸ ਨੂੰ ਕੰਪਨੀ ਵੱਲੋ 1,000 ਰੁਪਏ ਦਾ ਡਿਸਕਾਊਂਟ ਵੀ ਦਿੱਤਾ ਜਾਵੇਗਾ।

Realme 12 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Realme 12 ਸੀਰੀਜ਼ 'ਚ 6.7 ਇੰਚ ਦੀ ਫੁੱਲ HD+AMOLED ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ ਇਸ ਸਮਾਰਟਫੋਨ 'ਚ OIS ਦੇ ਨਾਲ 50MP ਸੋਨੀ LYT600 ਪ੍ਰਾਈਮਰੀ ਸੈਂਸਰ, 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 2MP ਦਾ ਮੈਕਰੋ ਲੈਂਸ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 16MP ਦਾ ਫਰੰਟ ਕੈਮਰਾ ਮਿਲਦਾ ਹੈ। Realme 12 ਸੀਰੀਜ਼ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 67 ਵਾਟ ਦੀ SuperVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

ABOUT THE AUTHOR

...view details