ਹੈਦਰਾਬਾਦ: OPPO ਜਲਦ ਹੀ ਆਪਣੇ ਗ੍ਰਾਹਕਾਂ ਲਈ OPPO Reno 12 ਸੀਰੀਜ਼ ਨੂੰ ਲਾਂਚ ਕਰੇਗੀ। ਇੱਕ ਲੀਕ ਰਿਪੋਰਟ 'ਚ ਇਸ ਸੀਰੀਜ਼ ਬਾਰੇ ਜਾਣਕਾਰੀ ਮਿਲੀ ਹੈ। OPPO Reno 12 ਸੀਰੀਜ਼ 'ਚ OPPO Reno 12 ਅਤੇ OPPO Reno 12 ਪ੍ਰੋ ਸਮਾਰਟਫੋਨ ਸ਼ਾਮਲ ਹਨ। ਲਾਂਚ ਤੋਂ ਪਹਿਲਾ ਹੀ ਇੱਕ ਟਿਪਸਟਰ ਨੇ ਇਸ ਸੀਰੀਜ਼ ਦੇ ਫੀਚਰਸ ਲੀਕ ਕਰ ਦਿੱਤੇ ਹਨ। ਹਾਲ ਹੀ ਵਿੱਚ ਟਿਪਸਟਰ ਡਿਜੀਟਲ ਚੈਟ ਸਟੇਸ਼ਨ ਨੇ ਆਉਣ ਵਾਲੀ OPPO Reno 12 ਸੀਰੀਜ਼ ਦੇ ਕੁਝ ਸ਼ੁਰੂਆਤੀ ਲੀਕ ਸ਼ੇਅਰ ਕੀਤੇ ਸੀ ਅਤੇ ਹੁਣ MSPowerUser ਨੇ ਆਪਣੀ ਰਿਪੋਰਟ 'ਚ OPPO Reno 12 ਅਤੇ OPPO Reno 12 ਪ੍ਰੋ ਮਾਡਲ ਦੇ ਫੀਚਰਸ ਦਾ ਖੁਲਾਸਾ ਕਰ ਦਿੱਤਾ ਹੈ।
OPPO Reno 12 ਪ੍ਰੋ ਸਮਾਰਟਫੋਨ ਦੇ ਫੀਚਰਸ:ਲੀਕ ਹੋਈ ਰਿਪੋਰਟ ਅਨੁਸਾਰ, OPPO Reno 12 ਸੀਰੀਜ਼ ਦੇ ਫੀਚਰਸ ਨੂੰ ਇੱਕ ਇੰਟਰਨਲ ਦਸਤਾਵੇਜ਼ ਤੋਂ ਇਕੱਠਾ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ ਦੇ OPPO Reno 12 ਪ੍ਰੋ ਸਮਾਰਟਫੋਨ 'ਚ 6.7 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 9200 ਚਿਪਸੈੱਟ ਮਿਲ ਸਕਦੀ ਹੈ, ਜਿਸਦਾ ਕੋਡ ਨਾਮ “MTK DX-2” ਹੈ। ਇਸ ਸਮਾਰਟਫੋਨ ਨੂੰ 12GB ਰੈਮ ਦੇ ਨਾਲ 256GB+512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲ ਸਕਦੀ ਹੈ, ਜਿਸ 'ਚ OIS ਦੇ ਨਾਲ 50MP ਪ੍ਰਾਈਮਰੀ ਲੈਂਸ, 2x ਆਪਟੀਕਲ ਜ਼ੂਮ ਦੇ ਨਾਲ 50MP ਦਾ ਸੈਕੰਡਰੀ ਲੈਂਸ ਅਤੇ 8MP ਦਾ ਅਲਟ੍ਰਾ ਵਾਈਡ ਲੈਂਸ ਮਿਲ ਸਕਦਾ ਹੈ। ਸੈਲਫ਼ੀ ਲਈ OPPO Reno 12 ਪ੍ਰੋ ਸਮਾਰਟਫੋਨ 'ਚ ਆਟੋਫਾਕਸ ਦੇ ਨਾਲ 50MP ਦਾ ਲੈਂਸ ਮਿਲੇਗਾ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।