ਹੈਦਰਾਬਾਦ: Oppo ਆਪਣੇ ਗ੍ਰਾਹਕਾਂ ਲਈ ਨਵੇਂ ਸਮਾਰਟਫੋਨ ਪੇਸ਼ ਕਰਦਾ ਰਹਿੰਦਾ ਹੈ। ਹਾਲ ਹੀ ਵਿੱਚ ਕੰਪਨੀ ਨੇ Oppo F25 Pro ਸਮਾਰਟਫੋਨ ਨੂੰ ਪੇਸ਼ ਕੀਤਾ ਸੀ। ਇਸ ਫੋਨ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਹੁਣ ਕੰਪਨੀ ਨੇ Oppo F25 Pro ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਪੇਸ਼ ਕਰ ਦਿੱਤਾ ਹੈ। ਭਾਰਤੀ ਗ੍ਰਾਹਕ Oppo F25 Pro ਸਮਾਰਟਫੋਨ ਨੂੰ Coral Purple ਕਲਰ 'ਚ ਵੀ ਖਰੀਦ ਸਕਦੇ ਹੋ। ਫੋਨ ਦਾ ਨਵਾਂ ਕਲਰ ਸਮੁੰਦਰ ਤੋਂ ਪ੍ਰੇਰਿਤ ਹੈ।
Oppo F25 Pro ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ 'ਚ ਕੀਤਾ ਗਿਆ ਪੇਸ਼, ਮਿਲਣਗੇ ਸ਼ਾਨਦਾਰ ਫੀਚਰਸ - Oppo F25 Pro New Color - OPPO F25 PRO NEW COLOR
Oppo F25 Pro New Color: Oppo ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Oppo F25 Pro ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਪੇਸ਼ ਕਰ ਦਿੱਤਾ ਹੈ। ਹੁਣ ਤੁਸੀਂ ਇਸ ਫੋਨ ਨੂੰ Coral Purple ਕਲਰ 'ਚ ਵੀ ਖਰੀਦ ਸਕੋਗੇ।
Published : Mar 28, 2024, 4:51 PM IST
Oppo F25 Pro ਸਮਾਰਟਫੋਨ ਨਵੇਂ ਕਲਰ ਆਪਸ਼ਨ 'ਚ ਹੋਇਆ ਪੇਸ਼:ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਪਹਿਲਾ Lava Red ਅਤੇ Ocean Blue ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਸੀ। ਹੁਣ ਇਸ ਫੋਨ 'ਚ ਨਵੇਂ ਕਲਰ ਆਪਸ਼ਨ Coral Purple ਨੂੰ ਜੋੜਿਆ ਗਿਆ ਹੈ। ਇਸ ਕਲਰ ਨੂੰ ਕੰਪਨੀ ਨੇ ਨਵੀਨਤਾਕਾਰੀ ਗਲੋ ਫਿਨਿਸ਼ ਤਕਨਾਲੋਜੀ ਦੇ ਨਾਲ ਤਿਆਰ ਕੀਤਾ ਹੈ। ਫੋਨ ਦੇ ਰਿਅਰ ਪੈਨਲ 'ਤੇ ਦੋਹਰਾ ਲੇਅਰ ਡਿਜ਼ਾਈਨ ਦੇਖਿਆ ਜਾ ਰਿਹਾ ਹੈ। ਪਹਿਲੀ ਲੇਅਰ ਕੋਰਲ, ਜਦਕਿ ਦੂਜੀ ਹੀਰੇ ਦੀ ਬਣਤਰ ਨਾਲ ਨਜ਼ਰ ਆ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਸਿਰਫ਼ ਨਵੇਂ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ, ਜਦਕਿ ਫੀਚਰ ਪਹਿਲਾ ਵਾਂਗ ਹੀ ਹਨ।
- ਲਾਂਚਿੰਗ ਤੋਂ ਪਹਿਲਾ Realme 12x 5G ਦੀ ਕੀਮਤ ਆਈ ਸਾਹਮਣੇ, ਇਸ ਦਿਨ ਲਾਂਚ ਹੋਵੇਗਾ ਸਮਾਰਟਫੋਨ - Realme 12x 5G Price
- Infinix Note 40 ਸੀਰੀਜ਼ ਜਲਦ ਹੋ ਸਕਦੀ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix Note 40 Series Launch Date
- Nothing ਨਵੇਂ ਏਅਰਬੱਡਸ ਲਾਂਚ ਕਰਨ ਦੀ ਤਿਆਰੀ 'ਚ, ਕੰਪਨੀ ਨੇ ਟੀਜ਼ਰ ਜਾਰੀ ਕਰ ਦਿੱਤੀ ਜਾਣਕਾਰੀ - Nothing Ear 3 Launch Date
Oppo F25 Pro ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ FHD+2412×1080 Resolution ਵਾਲੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7050 ਚਿਪਸੈੱਟ ਮਿਲ ਸਕਦੀ ਹੈ, ਜਿਸਨੂੰ 8Cores CPU, ARM Mali-G68 MC4 GPU ਦੇ ਨਾਲ ਜੋੜਿਆ ਗਿਆ ਹੈ। ਇਸ ਫੋਨ ਨੂੰ 8GB ਰੈਮ+128GB ਸਟੋਰੇਜ ਅਤੇ 8GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 64MP ਮੇਨ, 8MP ਵਾਈਡ ਅਤੇ 2MP ਮੈਕਰੋ ਕੈਮਰਾ ਮਿਲਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 67 ਵਾਟ ਦੀ ਸੂਪਰ ਚਾਰਜ ਨੂੰ ਸਪੋਰਟ ਕਰੇਗੀ।