ਹੈਦਰਾਬਾਦ:OnePlus ਨੇ ਆਪਣੇ ਗ੍ਰਾਹਕਾਂ ਲਈ One Community Sale ਦਾ ਐਲਾਨ ਕੀਤਾ ਹੈ। ਇਹ ਸੇਲ 6 ਜੂਨ ਤੋਂ 11 ਜੂਨ ਤੱਕ ਚੱਲੇਗੀ। ਇਸ ਸੇਲ 'ਚ ਤੁਸੀਂ ਕਈ ਡਿਵਾਈਸਾਂ ਨੂੰ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ। One Community Sale 'ਚ ਗ੍ਰਾਹਕ ਫੋਨ ਤੋਂ ਲੈ ਕੇ ਟੇਬਲੇਟ ਤੱਕ ਹਰ ਡਿਵਾਈਸ 'ਤੇ ਡਿਸਕਾਊਂਟ ਪਾ ਸਕਦੇ ਹਨ। ਇਸਦੇ ਨਾਲ ਹੀ, OnePlus 12 ਨੂੰ ਤੁਸੀਂ ਬੈਂਕ ਡਿਸਕਾਊਂਟ ਦੇ ਨਾਲ 59,999 ਰੁਪਏ 'ਚ ਖਰੀਦ ਸਕਦੇ ਹੋ, ਜਦਕਿ OnePlus 12R ਦੀ ਖਰੀਦਦਾਰੀ 35,999 ਰੁਪਏ 'ਚ ਕੀਤੀ ਜਾ ਸਕੇਗੀ ਅਤੇ ਸੇਲ 'ਚ OnePlus Pad Go ਨੂੰ 15,999 ਰੁਪਏ 'ਚ ਖਰੀਦ ਸਕਦੇ ਹੋ।
OnePlus Open 'ਤੇ ਡਿਸਕਾਊਂਟ:ਸੇਲ ਦੌਰਾਨ ਤੁਸੀਂ OnePlus Open ਨੂੰ ਵੀ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ। ਇਸ ਸੇਲ 'ਚ OnePlus Open ਨੂੰ 1,34,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਨੂੰ 3,000 ਰੁਪਏ ਤੱਕ ਦੀ No Cost EMI 'ਤੇ ਵੀ ਖਰੀਦਿਆ ਜਾ ਸਕਦਾ ਹੈ।