ਹੈਦਰਾਬਾਦ: ਭਾਰਤੀ ਟੈਲੀਕਾਮ ਆਪਰੇਟਰ ਜੀਓ ਆਪਣੇ ਯੂਜ਼ਰਸ ਲਈ ਹਰ ਵਾਰ ਨਵੇਂ ਸਾਲ 'ਤੇ ਕਈ ਖਾਸ ਆਫ਼ਰਸ ਪੇਸ਼ ਕਰਦਾ ਹੈ। ਹੁਣ ਇੱਕ ਵਾਰ ਫਿਰ ਕੰਪਨੀ ਇਸ ਮੌਕੇ ਖਾਸ ਰਿਚਾਰਜ ਪਲੈਨ ਲੈ ਕੇ ਆਈ ਹੈ। ਜੀਓ ਨੇ ਸਾਲ 2025 ਤੋਂ ਪਹਿਲਾ ਹੀ 2025 ਰੁਪਏ ਦੀ ਕੀਮਤ ਦਾ ਇੱਕ ਖਾਸ ਰਿਚਾਰਜ ਪਲੈਨ ਪੇਸ਼ ਕਰ ਦਿੱਤਾ ਹੈ। ਇਸ ਨਾਲ ਰਿਚਾਰਜ ਕਰਨ 'ਤੇ ਲੰਬੀ ਵੈਲੀਡਿਟੀ, 2000 ਰੁਪਏ ਤੋਂ ਜ਼ਿਆਦਾ ਦੇ ਕੂਪਨ ਅਤੇ ਹੋਰ ਕਈ ਆਫ਼ਰਸ ਦਾ ਲਾਭ ਮਿਲੇਗਾ।
11 ਜਨਵਰੀ ਤੱਕ ਲੈ ਸਕਦੇ ਹੋ ਪਲੈਨ ਦਾ ਲਾਭ
New Year Welcome ਪਲੈਨ ਕੰਪਨੀ ਨੇ 11 ਦਸੰਬਰ ਨੂੰ ਲਾਂਚ ਕੀਤਾ ਸੀ। ਇਸ ਪਲੈਨ 'ਚ ਗ੍ਰਾਹਕਾਂ ਨੂੰ ਕਈ ਲਾਭ ਦਿੱਤੇ ਜਾ ਰਹੇ ਹਨ। ਇਸ ਆਫ਼ਰ ਦਾ ਫਾਇਦਾ ਸਿਰਫ਼ 11 ਜਨਵਰੀ ਤੱਕ ਹੀ ਦਿੱਤਾ ਜਾ ਰਿਹਾ ਹੈ। ਇਸ ਪਲੈਨ 'ਚ ਅਨਲਿਮਟਿਡ ਵਾਈਸ ਕਾਲਿੰਗ ਤੋਂ ਇਲਾਵਾ ਸਬਸਕ੍ਰਾਈਬਰਸ ਨੂੰ ਅਨਲਿਮਟਿਡ 5G ਡਾਟਾ ਵੀ ਆਫ਼ਰ ਕੀਤਾ ਜਾ ਰਿਹਾ ਹੈ। ਇਹ ਪਲੈਨ 200 ਦਿਨਾਂ ਦੀ ਵੈਲਿਡਿਟੀ ਦੇ ਨਾਲ ਪੇਸ਼ ਕੀਤਾ ਗਿਆ ਹੈ।
ਜੀਓ ਦੇ 2025 ਰੁਪਏ ਵਾਲੇ ਪਲੈਨ ਦੇ ਲਾਭ
ਜੀਓ ਦੇ ਨਵੇਂ ਪਲੈਨ ਦੀ ਕੀਮਤ 2025 ਰੁਪਏ ਹੈ ਅਤੇ ਇਹ ਪਲੈਨ 200 ਦਿਨਾਂ ਦੀ ਵੈਲਿਡਿਟੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਪਲੈਨ 'ਚ ਰੋਜ਼ 2.5GB ਡਾਟਾ ਮਿਲੇਗਾ ਅਤੇ ਕੁੱਲ 500GB ਡਾਟਾ ਦਾ ਲਾਭ ਮਿਲੇਗਾ। ਯੂਜ਼ਰਸ ਰਿਚਾਰਜ ਕਰਵਾਉਣ ਤੋਂ ਬਾਅਦ ਸਾਰੇ ਨੈੱਟਵਰਕਸ 'ਤੇ ਅਨਲਿਮਟਿਡ ਵਾਈਸ ਕਾਲਿੰਗ ਕਰ ਸਕਦੇ ਹਨ ਅਤੇ ਰੋਜ਼ 100 SMS ਭੇਜ ਸਕਦੇ ਹਨ। ਇਸ ਤੋਂ ਇਲਾਵਾ, ਯੂਜ਼ਰਸ ਨੂੰ JioCinema, JioCloud ਅਤੇ JioTV ਦਾ ਐਕਸੈਸ ਵੀ ਮਿਲੇਗਾ।
ਗਿਫ਼ਟ ਅਤੇ ਕੂਪਨ
ਜੇਕਰ ਯੂਜ਼ਰਸ ਇਸ ਪਲੈਨ ਨਾਲ ਰਿਚਾਰਜ ਕਰਵਾਉਦੇ ਹਨ ਤਾਂ ਕੰਪਨੀ ਉਨ੍ਹਾਂ ਨੂੰ 2150 ਰੁਪਏ ਦਾ ਫਾਇਦਾ ਪਾਰਟਨਰ ਕੂਪਨ ਜਾਂ ਤੌਹਫ਼ੇ ਦੇ ਤੌਰ 'ਤੇ ਦੇਵੇਗੀ। ਸਭ ਤੋਂ ਵੱਡੀ ਛੋਟ ਸਬਸਕ੍ਰਾਈਬਰਸ ਨੂੰ ਫਲਾਈਟ ਬੁੱਕਿੰਗ 'ਤੇ ਮਿਲੇਗੀ ਅਤੇ EaseMyTrip ਤੋਂ ਨਵੇਂ ਸਾਲ 'ਤੇ ਟ੍ਰਿਪ ਪਲੈਨ ਕਰਨ ਲਈ 1500 ਰੁਪਏ ਦੀ ਛੋਟ ਮਿਲੇਗੀ। ਇਸਦਾ ਲਾਭ ਐਪ ਜਾਂ ਵੈੱਬਸਾਈਟ ਰਾਹੀ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, Swiggy ਦੇ 499 ਰੁਪਏ ਤੋਂ ਜ਼ਿਆਦਾ ਦੇ ਆਰਡਰ 'ਤੇ 150 ਰੁਪਏ ਦੀ ਛੋਟ ਵੀ ਮਿਲ ਰਹੀ ਹੈ। ਜੇਕਰ ਯੂਜ਼ਰਸ Ajio ਐਪ ਤੋਂ ਸ਼ਾਪਿੰਗ ਕਰਦੇ ਹਨ ਤਾਂ ਉਨ੍ਹਾਂ ਨੂੰ 2500 ਰੁਪਏ ਤੋਂ ਜ਼ਿਆਦਾ ਦੀ ਸ਼ਾਪਿੰਗ 'ਤੇ 500 ਰੁਪਏ ਦਾ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:-