ਹੈਦਰਾਬਾਦ: ਯੂਜ਼ਰਸ ਨੂੰ ਧਿਆਨ 'ਚ ਰੱਖਦੇ ਹੋਏ TRAI ਆਏ ਦਿਨ ਕਈ ਨਵੇਂ ਨਿਯਮ ਬਣਾ ਰਿਹਾ ਹੈ। ਇਨ੍ਹਾਂ ਨਿਯਮਾਂ ਨੂੰ ਕੁਝ ਟੈਲੀਕਾਮ ਆਪਰੇਟਰ ਪਸੰਦ ਕਰ ਰਹੇ ਹਨ ਤਾਂ ਕੁਝ ਵਿਰੋਧ ਵੀ ਕਰ ਰਹੇ ਹਨ। ਹੁਣ ਇਸ ਮਹੀਨੇ TRAI ਇੱਕ ਹੋਰ ਨਵੀਂ ਸੁਵਿਧਾ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। TRAI ਇੱਕ ਨਵੇਂ ਪਾਈਲਟ ਪ੍ਰੋਜੈਕਟ ਨੂੰ ਸ਼ੁਰੂ ਕਰਨ ਜਾ ਰਿਹਾ ਹੈ। ਇਨ੍ਹਾਂ ਨਿਯਮਾਂ ਦੇ ਆਉਣ ਨਾਲ ਫਰਜ਼ੀ ਕਾਲ ਅਤੇ ਮੈਸੇਜ ਤੋਂ ਯੂਜ਼ਰਸ ਨੂੰ ਛੁਟਕਾਰਾ ਮਿਲ ਜਾਵੇਗਾ। ਇਸ ਦੇ ਤਹਿਤ ਯੂਜ਼ਰਸ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਸਿਰਫ਼ ਜ਼ਰੂਰੀ ਮੈਸੇਜ ਹਾਸਿਲ ਕਰਨ ਦੀ ਸੁਵਿਧਾ ਮਿਲੇਗੀ।
TRAI ਦੇ ਨਵੇਂ ਨਿਯਮ 'ਚ ਕੀ ਹੋਵੇਗਾ ਖਾਸ?
ਮਿਲੀ ਜਾਣਕਾਰੀ ਅਨੁਸਾਰ, ਇਸ ਨਿਯਮ ਦੇ ਆਉਣ ਤੋਂ ਬਾਅਦ ਯੂਜ਼ਰਸ ਆਪਣੇ ਹਿਸਾਬ ਨਾਲ ਚੁਣ ਸਕਣਗੇ ਕਿ ਉਹ ਕਿਹੜੇ ਮੈਸੇਜ ਹਾਸਿਲ ਕਰਨਾ ਚਾਹੁੰਦੇ ਹਨ ਅਤੇ ਕਿਹੜੇ ਨਹੀਂ। ਇਸ ਤਰ੍ਹਾਂ ਗ੍ਰਾਹਕਾਂ ਨੂੰ ਅਣਚਾਹੇ ਬਿਜ਼ਨਸ ਅਤੇ ਵਿਗਿਆਪਨ ਵਾਲੇ ਮੈਸੇਜਾਂ ਤੋਂ ਛੁਟਕਾਰਾ ਮਿਲ ਜਾਵੇਗਾ। TRAI ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਕਹਿ ਦਿੱਤਾ ਹੈ ਕਿ ਗ੍ਰਾਹਕਾਂ ਦੀ ਲੋੜ ਨੂੰ ਧਿਆਨ 'ਚ ਰੱਖਦੇ ਹੋਏ 'Do Not Disturb' ਦੀ ਸੁਵਿਧਾ ਸ਼ੁਰੂ ਕਰਨੀ ਹੋਵੇਗੀ।
ਜਲਦ ਸ਼ੁਰੂ ਹੋਵੇਗੀ TRAI ਦੀ ਨਵੀਂ ਸੁਵਿਧਾ
ਇਹ ਸੁਵਿਧਾ ਆਉਣ ਵਾਲੇ ਹਫ਼ਤਿਆਂ 'ਚ ਸ਼ੁਰੂ ਕਰ ਦਿੱਤੀ ਜਾਵੇਗੀ। TRAI ਦੇ ਚੇਅਰਮੈਨ ਅਨਿਲ ਕੁਮਾਰ ਲਾਹੋਟੀ ਅਨੁਸਾਰ, ਡਿਜੀਟਲ ਡਿਸਟ੍ਰੀਬਿਊਟਿਡ ਲੇਜ਼ਰ ਟੈਕਨਾਲੋਜੀ (DLT) ਪਲੇਟਫਾਰਮ ਲਾਂਚ ਕੀਤਾ ਗਿਆ ਹੈ ਜਿੱਥੇ ਬੈਂਕਾਂ, ਵਿੱਤੀ ਸੰਸਥਾਵਾਂ, ਵਪਾਰਕ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਦੇ ਨਾਲ-ਨਾਲ ਟੈਲੀਮਾਰਕੀਟਿੰਗ ਕੰਪਨੀਆਂ ਵਰਗੀਆਂ ਸਾਰੀਆਂ ਪ੍ਰਮੁੱਖ ਕੰਪਨੀਆਂ ਨੂੰ ਜੋੜਿਆ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ DLT ਪਲੇਟਫਾਰਮ ਬਲਾਕਚੈਨ ਤਕਨਾਲੋਜੀ 'ਤੇ ਆਧਾਰਿਤ ਹੈ, ਜਿੱਥੇ ਸਾਰੀਆਂ ਕੰਪਨੀਆਂ ਨੂੰ ਮੈਸੇਜ ਭੇਜਣ ਦੀ ਪ੍ਰਕਿਰਿਆ ਬਾਰੇ ਦੱਸਣਾ ਹੋਵੇਗਾ। ਇਸ ਨਾਲ ਟਰਾਈ ਲਈ ਮੈਸੇਜਾਂ ਨੂੰ ਟਰੈਕ ਕਰਨਾ ਆਸਾਨ ਹੋ ਜਾਵੇਗਾ। ਇਸ ਨਾਲ ਮੈਸੇਜ ਦੀ ਭਰੋਸੇਯੋਗਤਾ ਵੀ ਪਰਖੀ ਜਾ ਸਕਦੀ ਹੈ। ਗਲਤ ਮੈਸੇਜ ਉਪਭੋਗਤਾ ਲਈ ਉਪਲਬਧ ਨਹੀਂ ਹੋਣਗੇ, ਕਿਉਕਿ ਉਪਭੋਗਤਾ ਤੱਕ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਬਲੌਕ ਕਰ ਦਿੱਤਾ ਜਾਵੇਗਾ।-TRAI ਦੇ ਚੇਅਰਮੈਨ ਅਨਿਲ ਕੁਮਾਰ ਲਾਹੋਟੀ
ਅਣਚਾਹੇ ਮੈਸੇਜਾਂ ਤੋਂ ਮਿਲੇਗਾ ਛੁਟਕਾਰਾ
ਅਨਿਲ ਕੁਮਾਰ ਲਾਹੋਟੀ ਅਨੁਸਾਰ, ਜੇਕਰ ਗ੍ਰਾਹਕਾਂ ਨੂੰ ਕਿਸੇ ਖਾਸ ਸਰਵਿਸ ਆਪਰੇਟਰ ਜਾਂ ਵਿਕਰੇਤਾ ਤੋਂ ਮੈਸੇਜ ਜਾਂ ਕਾਲ ਆਉਦਾ ਹੈ ਅਤੇ ਉਹ ਸ਼ਿਕਾਇਤ ਕਰਦਾ ਹੈ ਕਿ ਇਹ ਸਪੈਮ ਹੈ, ਤਾਂ ਅਗਲੀ ਵਾਰ ਅਜਿਹਾ ਮੈਸੇਜ ਯੂਜ਼ਰਸ ਤੱਕ ਨਹੀਂ ਪਹੁੰਚੇਗਾ।
ਇਹ ਵੀ ਪੜ੍ਹੋ:-