ਪੰਜਾਬ

punjab

ETV Bharat / technology

ਵਟਸਐਪ ਯੂਜ਼ਰਸ ਲਈ ਆਇਆ ਨਵਾਂ ਸੇਫ਼ਟੀ ਫੀਚਰ, ਹੁਣ ਕੋਈ ਨਹੀਂ ਲੈ ਸਕੇਗਾ ਤੁਹਾਡੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ - WhatsApp Latest News

WhatsApp New Feature: ਵਟਸਐਪ ਨੇ ਆਪਣੇ ਗ੍ਰਾਹਕਾਂ ਲਈ ਇੱਕ ਸੇਫ਼ਟੀ ਫੀਚਰ ਰੋਲਆਊਟ ਕਰ ਦਿੱਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਹੁਣ ਕੋਈ ਵੀ ਯੂਜ਼ਰ ਕਿਸੇ ਦੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ ਨਹੀਂ ਲੈ ਸਕੇਗਾ।

WhatsApp New Feature
WhatsApp New Feature

By ETV Bharat Tech Team

Published : Mar 14, 2024, 5:07 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ 'ਚ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਨਵਾਂ ਸੇਫ਼ਟੀ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਹੁਣ ਕੋਈ ਵੀ ਵਿਅਕਤੀ ਤੁਹਾਡੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ ਨਹੀਂ ਲੈ ਸਕੇਗਾ। ਕੰਪਨੀ ਫਰਵਰੀ ਮਹੀਨੇ ਤੋਂ ਇਸ ਫੀਚਰ ਦੀ ਟੈਸਟਿੰਗ ਕਰ ਰਹੀ ਸੀ ਅਤੇ ਹੁਣ ਦੁਨੀਆਭਰ ਦੇ ਯੂਜ਼ਰਸ ਲਈ ਇਹ ਫੀਚਰ ਉਪਲਬਧ ਕਰਵਾਇਆ ਜਾ ਰਿਹਾ ਹੈ।

ਹੁਣ ਵਟਸਐਪ 'ਤੇ ਨਹੀਂ ਲੈ ਸਕੋਗੇ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ: ਵਟਸਐਪ ਨੇ ਹੁਣ ਇੱਕ ਸਰਵਰ ਸਾਈਡ ਅਪਡੇਟ ਜਾਰੀ ਕੀਤਾ ਹੈ, ਜੋ ਲੋਕਾਂ ਨੂੰ ਕਿਸੇ ਦੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ ਲੈਣ ਤੋਂ ਰੋਕਦਾ ਹੈ। ਜੇਕਰ ਹੁਣ ਕੋਈ ਵੀ ਯੂਜ਼ਰ ਕਿਸੇ ਦੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ ਲੈਣ ਦੀ ਕੋਸ਼ਿਸ਼ ਕਰੇਗਾ, ਤਾਂ ਸਿਰਫ਼ ਇੱਕ ਬਲੈਕ ਸਕ੍ਰੀਨਸ਼ਾਰਟ ਸੇਵ ਹੋ ਜਾਵੇਗਾ। ਇਸ ਫੀਚਰ ਨੂੰ ਬੰਦ ਕਰਨ ਦਾ ਕੋਈ ਆਪਸ਼ਨ ਨਹੀਂ ਮਿਲੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਵਟਸਐਪ ਆਪਣੇ ਯੂਜ਼ਰਸ ਨੂੰ ਆਪਣੇ ਕੰਟੈਕਟਸ ਦੀ ਪ੍ਰੋਫਾਈਲ ਫੋਟੋ ਸੇਵ ਕਰਨ ਦੀ ਆਗਿਆ ਦਿੰਦਾ ਸੀ, ਪਰ ਹੁਣ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਇਹ ਸੁਵਿਧਾ ਬੰਦ ਕਰ ਦਿੱਤੀ ਗਈ ਹੈ।

ਵਟਸਐਪ ਚੈਟ ਫਿਲਟਰ ਫੀਚਰ: ਇਸ ਤੋਂ ਇਲਾਵਾ, ਵਟਸਐਪ ਆਪਣੇ ਗ੍ਰਾਹਕਾਂ ਲਈ ਚੈਟ ਫਿਲਟਰ ਫੀਚਰ ਵੀ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਖਾਸ ਚੈਟਾਂ ਨੂੰ ਫਿਲਟਰ ਕਰ ਸਕਣਗੇ। ਚੈਟ ਫਿਲਟਰ ਫੀਚਰ 'ਚ Unread ਅਤੇ ਗਰੁੱਪ ਮੈਸੇਜ ਫਿਲਟਰ ਦੇ ਆਪਸ਼ਨ ਮਿਲਦੇ ਹਨ। ਇਸਦੇ ਨਾਲ ਹੀ, ਵਟਸਐਪ ਨੇ ਹਾਲ ਹੀ ਵਿੱਚ ਚੈਟਾਂ ਨੂੰ ਪਿੰਨ ਕਰਨ ਦਾ ਆਪਸ਼ਨ ਵੀ ਪੇਸ਼ ਕਰਨਾ ਸ਼ੁਰੂ ਕੀਤਾ ਹੈ। ਪਹਿਲਾ ਯੂਜ਼ਰਸ ਸਿਰਫ਼ ਤਿੰਨ ਚੈਟਾਂ ਨੂੰ ਹੀ ਪਿੰਨ ਕਰ ਸਕਦੇ ਸੀ, ਪਰ ਹੁਣ ਤਿੰਨ ਤੋਂ ਜ਼ਿਆਦਾ ਚੈਟਾਂ ਨੂੰ ਪਿੰਨ ਕੀਤਾ ਜਾ ਸਕੇਗਾ।

ABOUT THE AUTHOR

...view details