ਹੈਦਰਾਬਾਦ:Realme ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ Realme Narzo 70 Pro 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਸ ਫੋਨ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਹੈ, ਜਿਸਨੂੰ ਦੇਖ ਕੇ ਕੰਪਨੀ ਵੀ ਹੈਰਾਨ ਹੈ। ਇਸ ਫੋਨ ਦੀ ਪਹਿਲੀ ਸੇਲ ਕੱਲ੍ਹ ਸ਼ੁਰੂ ਹੋਣ ਵਾਲੀ ਹੈ, ਪਰ ਕੰਪਨੀ ਨੇ ਲਾਂਚ ਦੇ ਦਿਨ ਸ਼ਾਮ 6 ਵਜੇ ਕੁਝ ਸਮੇਂ ਲਈ ਅਰਲੀ ਬਰਡ ਸੇਲ ਆਯੋਜਿਤ ਕੀਤੀ ਸੀ, ਜਿਸ 'ਚ ਲੋਕਾਂ ਨੇ ਇਸ ਫੋਨ ਨੂੰ ਬਹੁਤ ਖਰੀਦਿਆ ਹੈ। ਕੰਪਨੀ ਨੇ ਇਸ ਬਾਰੇ ਜਾਣਕਾਰੀ ਸ਼ੇਅਰ ਕਰਕੇ ਅਰਲੀ ਬਰਡ ਸੇਲ 'ਚ ਮਿਲੇ ਸੇਲ ਦੇ ਅੰਕੜਿਆਂ ਬਾਰੇ ਖੁਲਾਸਾ ਕੀਤਾ ਹੈ।
Realme Narzo 70 Pro 5G ਦੇ 300 ਤੋਂ ਜ਼ਿਆਦਾ ਯੂਨਿਟਸ ਵਿਕੇ:Realme ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਰਲੀ ਬਰਡ ਸੇਲ ਦੌਰਾਨ Realme Narzo 70 Pro 5G ਦੇ 300 ਤੋਂ ਜ਼ਿਆਦਾ ਯੂਨਿਟਸ ਵੇਚ ਦਿੱਤੇ ਹਨ। ਕੰਪਨੀ ਨੇ ਅੱਗੇ ਕਿਹਾ ਕਿ ਪਿਛਲੇ ਸਾਲ Realme Narzo 60 Pro 5G ਦੇ ਮੁਕਾਬਲੇ ਇਸ ਫੋਨ ਦੀ ਵਿਕਰੀ 338 ਫੀਸਦੀ ਵੱਧ ਗਈ ਹੈ।
Realme Narzo 70 Pro 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਅਤੇ 8GB+256GB ਸਟੋਰੇਜ ਦੀ ਕੀਮਤ 19,999 ਰੁਪਏ ਹੈ। ਇਹ ਫੋਨ ਭਾਰਤ 'ਚ 22 ਮਾਰਚ ਨੂੰ ਦੁਪਹਿਰ 12 ਵਜੇ Amazon.com ਅਤੇ Realme India ਵੈੱਬਸਾਈਟ 'ਤੇ ਖਰੀਦਣ ਲਈ ਉਪਲਬਧ ਹੋਵੇਗਾ। ਫੋਨ ਦੀ ਖਰੀਦਦਾਰੀ ਕਰਨ 'ਤੇ ਗ੍ਰਾਹਕਾਂ ਨੂੰ 2,299 ਰੁਪਏ ਦੇ Realme T300 TWS ਏਅਰਬੱਡਸ ਵੀ ਫ੍ਰੀ 'ਚ ਮਿਲ ਰਹੇ ਹਨ।
Realme Narzo 70 Pro 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ ਫੁੱਲ HD+OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 2200Hz ਟਚ ਸੈਪਲਿੰਗ ਦਰ ਅਤੇ 2,000nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7050 ਚਿਪਸੈੱਟ ਮਿਲਦੀ ਹੈ। ਇਸ ਫੋਨ ਨੂੰ ਦੋ ਸਟੋਰੇਜ ਆਪਸ਼ਨਾਂ ਦੇ ਨਾਲ ਲਾਂਚ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲਦਾ ਹੈ, ਜਿਸ 'ਚ 50MP ਸੋਨੀ IMX890 ਮੇਨ ਕੈਮਰਾ ਸੈਂਸਰ, 8MP ਦਾ ਅਲਟ੍ਰਾ ਵਾਈਡ ਸੈਂਸਰ ਅਤੇ 2MP ਦਾ ਮੈਕਰੋ ਸੈਂਸਰ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16MP ਦਾ ਲੈਂਸ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 67 ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ।