ਪੰਜਾਬ

punjab

ETV Bharat / technology

Meta ਦੀ ਵੱਡੀ ਕਾਰਵਾਈ, ਇਸ ਸਾਲ 2 ਲੱਖ ਤੋਂ ਜ਼ਿਆਦਾ ਫੇਸਬੁੱਕ ਅਕਾਊਂਟਸ ਕੀਤੇ ਬੈਨ, ਜਾਣੋ ਕੀ ਹੈ ਮਾਮਲਾ - META STRIKES BACK

ਮੈਟਾ ਨੇ ਵੱਡੀ ਕਾਰਵਾਈ ਕਰਦੇ ਹੋਏ 2 ਲੱਖ ਤੋਂ ਜ਼ਿਆਦਾ ਫੇਸਬੁੱਕ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ।

META STRIKES BACK
META STRIKES BACK (Getty Images)

By ETV Bharat Tech Team

Published : Nov 24, 2024, 2:11 PM IST

ਹੈਦਰਾਬਾਦ: ਮੈਟਾ ਨੇ ਵੱਡੀ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਮੈਟਾ ਨੇ 2 ਲੱਖ ਤੋਂ ਜ਼ਿਆਦਾ ਫੇਸਬੁੱਕ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। Pig Butchering ਗਿਰੋਹ ਮੈਸੇਜਿੰਗ ਐਪਾਂ, ਡੇਟਿੰਗ ਸਾਈਟਸ, ਸੋਸ਼ਲ ਮੀਡੀਆ ਅਤੇ ਕ੍ਰਿਪਟੋ ਐਪਾਂ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਠੱਗ ਰਹੇ ਸੀ। ਹੁਣ ਮੈਟਾ ਨੇ ਅਜਿਹੇ ਦੋ ਲੱਖ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਇਹ ਅਕਾਊਂਟ ਅਪਰਾਧਿਕ ਸੰਗਠਨਾਂ ਨਾਲ ਜੁੜੇ ਸੀ ਜੋ ਲੋਕਾਂ ਨੂੰ ਧੋਖਾ ਦੇ ਕੇ ਉਨ੍ਹਾਂ ਦੇ ਅਕਾਊਂਟਸ ਦੀ ਦੁਰਵਰਤੋਂ ਕਰ ਰਹੇ ਸੀ, ਜਿਵੇਂ ਕਿ Pig Butchering।

ਮੈਟਾ ਧੋਖਾਧੜੀ ਨੂੰ ਰੋਕਣ ਲਈ ਕਰ ਰਿਹਾ ਹੈ ਕੰਮ

ਧੋਖਾਧੜੀ ਨੂੰ ਰੋਕਣ ਲਈ ਮੈਟਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਹੋਰਨਾਂ ਕੰਪਨੀਆਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਫੇਸਬੁੱਕ ਦਾ ਕਰੋੜਾਂ ਲੋਕ ਇਸਤੇਮਾਲ ਕਰਦੇ ਹਨ। ਪਰ ਸਾਈਬਰ ਧੋਖਾਧੜੀ ਇਸ ਐਪ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਠੱਗ ਰਹੇ ਹਨ।

ਕੀ ਹੈ Pig Butchering ਸਕੈਮ?

ਸਕੈਮਰਸ ਆਏ ਦਿਨ ਟੈਕਸਟ ਮੈਸੇਜ, ਡੇਟਿੰਗ ਐਪਾਂ, ਸੋਸ਼ਲ ਮੀਡੀਆ ਅਤੇ ਇਮੇਲ ਰਾਹੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਵਿੱਚੋ ਹੀ ਇੱਕ Pig Butchering ਸਕੈਮ ਹੈ। ਇਸਦੇ ਤਹਿਤ ਸਕੈਮਰਸ ਲੋਕਾਂ ਨਾਲ ਔਨਲਾਈਨ ਦੋਸਤੀ ਕਰਦੇ ਹਨ, ਉਨ੍ਹਾਂ ਨੂੰ ਕਿਸੇ ਸਕੀਮ 'ਚ ਪੈਸੇ ਲਗਾਉਣ ਲਈ ਮਨਾਉਦੇ ਹਨ। ਫਿਰ ਸਕੈਮਰਸ ਲੋਕਾਂ ਦਾ ਪੈਸਾ ਲੈ ਕੇ ਫਰਾਰ ਹੋ ਜਾਂਦੇ ਹਨ।

Dangerous Organizations and Individuals (DOI) policyਦੇ ਤਹਿਤ ਸਕੈਮਰਸ ਦੇ ਅਕਾਊਂਟਸ ਨੂੰ ਬੈਨ ਕਰਕੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਂਦੀ ਹੈ। ਇਸਦਾ ਉਦੇਸ਼ ਸਕੈਮ ਐਕਟੀਵਿਟੀ ਨੂੰ ਰੋਕਣਾ ਅਤੇ ਅਕਾਊਂਟਸ ਨੂੰ ਹਟਾਉਣਾ ਹੈ। ਮੈਟਾ ਇਸ ਧੋਖਾਧੜੀ ਨੂੰ ਰੋਕਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਹੋਰਨਾਂ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details