ਹੈਦਰਾਬਾਦ:ਮੈਟਾ AI ਨੇ ਲਖਨਊ ਦੀ ਰਹਿਣ ਵਾਲੀ ਇੱਕ 21 ਸਾਲਾਂ ਔਰਤ ਨੂੰ ਖੁਦਖੁਸ਼ੀ ਕਰਨ ਤੋਂ ਬਚਾ ਲਿਆ। AI ਨੇ ਸਹੀ ਸਮੇਂ 'ਤੇ ਇਸ ਘਟਨਾ ਬਾਰੇ ਪੁਲਿਸ ਨੂੰ ਅਰਲਟ ਕਰ ਦਿੱਤਾ, ਜਿਸ ਤੋਂ ਬਾਅਦ ਉਸ ਔਰਤ ਨੂੰ ਬਚਾ ਲਿਆ ਗਿਆ। ਦੱਸ ਦਈਏ ਕਿ ਮੈਟਾ AI ਸਿਸਟਮ ਨੇ ਇੱਕ ਵੀਡੀਓ ਨੂੰ ਫਲੈਗ ਕੀਤਾ, ਜਿਸ 'ਚ ਖੁਦਕੁਸ਼ੀ ਕਰਨ ਵਾਲੀ ਔਰਤ ਨੇ ਹੀ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ। ਇਸ ਵੀਡੀਓ 'ਚ 21 ਸਾਲਾਂ ਔਰਤ ਗਲੇ 'ਚ ਫਾਂਸੀ ਦਾ ਫੰਦਾ ਪਾ ਕੇ ਨਜ਼ਰ ਆ ਰਹੀ ਸੀ। ਇਸਦੇ ਨਾਲ ਹੀ, ਔਰਤ ਖੁਦਕੁਸ਼ੀ ਕਰਨ ਦੀ ਇੱਛਾ ਨੂੰ ਜ਼ਾਹਿਰ ਕਰ ਰਹੀ ਸੀ। ਮੈਟਾ ਕੰਪਨੀ ਦੇ ਅਲਟਰ ਤੋਂ ਸੂਚਨਾ ਮਿਲਣ 'ਤੇ ਥਾਣਾ ਨਿਗੋਹਾਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ ਗਿਆ ਅਤੇ ਉਸਨੂੰ ਸਮਝਾਇਆ ਗਿਆ।
ਵੀਡੀਓ ਸੋੋਸ਼ਲ ਮੀਡੀਆ 'ਤੇ ਵਾਈਰਲ:ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਲਖਨਊ ਦੀ ਪੁਲਿਸ ਡਾਇਰੈਕਟੋਰੇਟ ਜਨਰਲ ਸੋਸ਼ਲ ਮੀਡੀਆ ਸੈਂਟਰ ਦੀ ਨਜ਼ਰ ਪਈ, ਜਿਸ ਤੋਂ ਬਾਅਦ ਲਖਨਊ 'ਚ ਪੁਲਿਸ ਡਾਇਰੈਕਟੋਰੇਟ ਜਨਰਲ ਸੋਸ਼ਲ ਮੀਡੀਆ ਸੈਂਟਰ ਨੇ ਕਾਰਵਾਈ ਕੀਤੀ। ਅਲਰਟ ਤੋਂ ਬਾਅਦ ਪੁਲਿਸ ਡਾਇਰੈਕਟਰ ਜਨਰਲ ਨੇ ਸਬੰਧਤ ਥਾਣੇ ਨੂੰ ਸੂਚਿਤ ਕੀਤਾ। ਪੁਲਿਸ ਔਰਤ ਦੇ ਟਿਕਾਣੇ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਸਫ਼ਲ ਰਹੀ। ਇੱਕ ਮਹਿਲਾ ਅਧਿਕਾਰੀ ਸਮੇਤ ਪੁਲਿਸ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ। ਇਸ ਤਰ੍ਹਾਂ ਤੁਰੰਤ ਕਾਊਂਸਲਿੰਗ ਕਰਕੇ ਔਰਤ ਦੀ ਜਾਨ ਬਚਾਈ ਗਈ।