ਹੈਦਰਾਬਾਦ: ਇੰਸਟਗ੍ਰਾਮ ਦਾ ਇਸਤੇਮਾਲ ਦੇਸ਼ ਭਰ 'ਚ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ ਯੂਜ਼ਰਸ ਲਈ ਨਵਾਂ ਅਪਡੇਟ ਆਇਆ ਹੈ। ਦੱਸ ਦਈਏ ਕਿ ਪਹਿਲਾ ਯੂਜ਼ਰਸ ਇੱਕ ਪੋਸਟ 'ਚ 10 ਫੋਟੋ ਜਾਂ ਵੀਡੀਓਜ਼ ਨੂੰ ਸ਼ੇਅਰ ਕਰ ਸਕਦੇ ਸੀ, ਪਰ ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਯੂਜ਼ਰਸ ਹੁਣ 20 ਫੋਟੋ-ਵੀਡੀਓ ਸ਼ੇਅਰ ਕਰ ਸਕਣਗੇ।
ਕੈਰੋਜ਼ਲ ਫੀਚਰ: ਦੱਸ ਦਈਏ ਕਿ ਮੈਟਾ ਨੇ ਸਾਲ 2017 'ਚ ਕੈਰੋਜ਼ਲ ਫੀਚਰ ਰੋਲਆਊਟ ਕੀਤਾ ਸੀ। ਹੁਣ ਇਸ ਫੀਚਰ ਨੂੰ ਨਵਾਂ ਅਪਗ੍ਰੇਡ ਮਿਲਿਆ ਹੈ। ਪਲੇਟਫਾਰਮ ਨੇ ਕ੍ਰਿਏਟਰਸ ਅਤੇ ਯੂਜ਼ਰਸ ਦੀ ਲੋੜ ਨੂੰ ਸਮਝਦੇ ਹੋਏ 10 ਮੀਡੀਆ ਕੰਟੈਟ ਦੀ ਲਿਮਿਟ ਨੂੰ 20 ਕਰ ਦਿੱਤਾ ਹੈ। ਇਸ ਤੋਂ ਇਲਾਵਾ, ਸਲਾਈਡਸ ਦੇ ਨਾਲ ਕੋਲੈਬ ਕਰਨ ਅਤੇ ਮਿਊਜ਼ਿਕ ਸ਼ੇਅਰ ਕਰਨ ਦਾ ਆਪਸ਼ਨ ਪਹਿਲਾ ਹੀ ਮਿਲ ਰਿਹਾ ਹੈ।