ਹੈਦਰਾਬਾਦ: Nothing ਆਪਣੇ ਭਾਰਤੀ ਗ੍ਰਾਹਕਾਂ ਲਈ Nothing Phone 3a ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸੀਰੀਜ਼ 4 ਮਾਰਚ ਨੂੰ ਲਾਂਚ ਹੋਣ ਜਾ ਰਹੀ ਹੈ। ਕੰਪਨੀ ਇਸ ਸੀਰੀਜ਼ 'ਚ Nothing Phone 3a ਅਤੇ Nothing Phone 3a Pro ਸਮਾਰਟਫੋਨ ਨੂੰ ਪੇਸ਼ ਕਰੇਗੀ। ਲਾਂਚ ਤੋਂ ਪਹਿਲਾ ਹੀ ਹੁਣ ਕੰਪਨੀ ਨੇ ਇਸ ਸੀਰੀਜ਼ ਦਾ ਟੀਜ਼ਰ ਸ਼ੇਅਰ ਕਰ ਦਿੱਤਾ ਹੈ, ਜਿਸ ਰਾਹੀਂ ਕੈਮਰੇ ਬਾਰੇ ਖੁਲਾਸਾ ਹੋ ਗਿਆ ਹੈ। ਇਸ ਟੀਜ਼ਰ 'ਚ ਫੋਨ ਦੇ ਕੈਮਰਾ ਸੈਂਸਰ ਦਿਖਾਈ ਦੇ ਰਹੇ ਹਨ।
Nothing ਨੇ ਸ਼ੇਅਰ ਕੀਤਾ ਟੀਜ਼ਰ
Nothing ਨੇ ਆਪਣੇ X ਅਕਾਊਂਟ 'ਚੇ Nothing Phone 3a ਸੀਰੀਜ਼ ਦੇ ਇੱਕ ਫੋਨ ਦੇ ਬੈਕ ਕੈਮਰਾ ਡਿਜ਼ਾਈਨ ਨੂੰ ਦਿਖਾਇਆ ਹੈ। ਇਸ ਟੀਜ਼ਰ 'ਚ Nothing ਨੇ ਇੱਕ ਫੋਨ ਦੇ ਪਿਛਵੇ ਕੈਮਰੇ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਤਿੰਨ ਕੈਮਰਾ ਸੈਂਸਰ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ, ਇੱਕ LED ਫਲੈਸ਼ ਵੀ ਦਿਖਾਈ ਦੇ ਰਹੀ ਹੈ। ਇਸ ਫੋਟੋ ਨੂੰ ਦੇਖਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਫੋਨ 'ਚ ਇੱਕ ਟੈਲੀਫੋਟੋ ਕੈਮਰਾ ਵੀ ਦੇ ਸਕਦੀ ਹੈ। Nothing ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ,"ਹੋਰ ਦੇਖੋ, ਹੋਰ ਕੈਪਚਰ ਕਰੋ, ਹਰ ਵੇਰਵੇ ਨੂੰ ਸਾਫ਼-ਸਾਫ਼ ਰੱਖੋ।" ਹਾਲਾਂਕਿ, ਕੰਪਨੀ ਨੇ ਇਸ ਪੋਸਟ ਵਿੱਚ ਕਿਸੇ ਵੀ ਫੋਨ ਦਾ ਨਾਮ ਨਹੀਂ ਦੱਸਿਆ ਹੈ। ਕੁਝ ਰਿਪੋਰਟਾਂ ਅਨੁਸਾਰ, ਇਹ ਫੋਨ ਇੱਕ ਪੈਰੀਸਕੋਪ ਟੈਲੀਫੋਟੋ ਕੈਮਰਾ ਨਾਲ ਲੈਸ ਹੋ ਸਕਦਾ ਹੈ, ਜੋ ਦੂਰੋਂ ਵੀ ਸਾਫ਼ ਫੋਟੋ ਕਲਿੱਕ ਕਰਨ ਦੇ ਯੋਗ ਹੋਵੇਗਾ।