ਪੰਜਾਬ

punjab

ETV Bharat / technology

Infinix Note 40 5G ਸਮਾਰਟਫੋਨ ਹੋਇਆ ਲਾਂਚ, ਇਸ ਦਿਨ ਸ਼ੁਰੂ ਹੋਵੇਗੀ ਪਹਿਲੀ ਸੇਲ - Infinix Note 40 5G Launch Date

Infinix Note 40 5G Sale: Infinix ਨੇ ਆਪਣੇ ਗ੍ਰਾਹਕਾਂ ਲਈ Infinix Note 40 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਹ ਫੋਨ ਭਾਰਤ 'ਚ ਲਿਆਂਦਾ ਗਿਆ ਹੈ। ਲਾਂਚ ਦੇ ਨਾਲ ਹੀ ਕੰਪਨੀ ਨੇ ਇਸ ਫੋਨ ਦੀ ਸੇਲ ਬਾਰੇ ਵੀ ਐਲਾਨ ਕਰ ਦਿੱਤਾ ਹੈ।

By ETV Bharat Tech Team

Published : Jun 21, 2024, 11:07 AM IST

Updated : Jun 21, 2024, 4:27 PM IST

Infinix Note 40 5G Launch Date
Infinix Note 40 5G Launch Date (Twitter)

ਹੈਦਰਾਬਾਦ:Infinix ਨੇ ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Infinix Note 40 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਦੋ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸਦੇ ਨਾਲ ਹੀ, ਕੰਪਨੀ ਨੇ ਫੋਨ ਦੀ ਸੇਲ ਬਾਰੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। Infinix Note 40 5G ਸਮਾਰਟਫੋਨ ਦੀ 26 ਜੂਨ ਨੂੰ ਭਾਰਤ 'ਚ ਪਹਿਲੀ ਸੇਲ ਸ਼ੁਰੂ ਹੋਵੇਗੀ। ਇਸ ਫੋਨ ਨੂੰ 19,999 ਰੁਪਏ ਦੀ ਕੀਮਤ ਦੇ ਨਾਲ ਲਿਆਂਦਾ ਗਿਆ ਹੈ।

Infinix Note 40 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ FHD+Resolution, 120Hz ਦੇ ਰਿਫ੍ਰੈਸ਼ ਦਰ, 1,300nits ਪੀਕ ਬ੍ਰਾਈਟਨੈੱਸ ਅਤੇ 2160Hz PWM ਡਿਮਿੰਗ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 7020 SoC ਚਿਪਸੈੱਟ ਮਿਲਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 108MP ਦਾ ਪ੍ਰਾਈਮਰੀ ਕੈਮਰਾ, 2MP ਦਾ ਮੈਕਰੋ ਕੈਮਰਾ ਅਤੇ ਡੈਪਥ ਲੈਂਸ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33ਵਾਟ ਦੀ ਵਾਈਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Infinix Note 40 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 19,999 ਰੁਪਏ ਦੇ ਨਾਲ ਪੇਸ਼ ਕੀਤਾ ਗਿਆ ਹੈ। Infinix Note 40 5G ਸਮਾਰਟਫੋਨ ਨੂੰ ਤੁਸੀਂ Obsidian Black ਅਤੇ Titan Gold ਕਲਰ ਆਪਸ਼ਨਾਂ ਦੇ ਨਾਲ ਖਰੀਦ ਸਕੋਗੇ। ਇਹ ਫੋਨ 26 ਜੂਨ ਨੂੰ ਫਲਿੱਪਕਾਰਟ 'ਤੇ ਖਰੀਦਣ ਲਈ ਉਪਲਬਧ ਕਰਵਾਇਆ ਜਾਵੇਗਾ। SBI, HDFC ਅਤੇ AXIS ਬੈਂਕ ਕਾਰਡ ਵਾਲੇ ਗ੍ਰਾਹਕਾਂ ਨੂੰ 2,000 ਰੁਪਏ ਤੱਕ ਦੀ ਛੋਟ ਵੀ ਦਿੱਤੀ ਜਾ ਰਹੀ ਹੈ ਅਤੇ 2,000 ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਮਿਲ ਰਿਹਾ ਹੈ।

Last Updated : Jun 21, 2024, 4:27 PM IST

ABOUT THE AUTHOR

...view details