ਪੰਜਾਬ

punjab

ETV Bharat / technology

Infinix Hot 40i ਸਮਾਰਟਫੋਨ ਜਲਦ ਹੋ ਸਕਦੈ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix Hot 40i ਸਮਾਰਟਫੋਨ ਦੇ ਫੀਚਰਸ

Infinix Hot 40i Launch Date: Infinix ਆਪਣੇ ਗ੍ਰਾਹਕਾਂ ਲਈ Infinix Hot 40i ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ।

Infinix Hot 40i Launch Date
Infinix Hot 40i Launch Date

By ETV Bharat Tech Team

Published : Feb 5, 2024, 3:01 PM IST

ਹੈਦਰਾਬਾਦ: Infinix ਆਪਣੇ ਗ੍ਰਾਹਕਾਂ ਲਈ Infinix Hot 40i ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਭਾਰਤ ਤੋਂ ਬਾਹਰ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਾ ਹੈ। ਹੁਣ ਖਬਰਾਂ ਸਾਹਮਣੇ ਆ ਰਹੀਆ ਹਨ ਕਿ Infinix Hot 40i ਸਮਾਰਟਫੋਨ ਨੂੰ ਜਲਦ ਹੀ ਭਾਰਤੀ ਗ੍ਰਾਹਕਾਂ ਲਈ ਲਾਂਚ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Infinix Hot 40i ਨੂੰ ਬੀਤੇ ਸਾਲ ਨਵੰਬਰ ਮਹੀਨੇ 'ਚ ਸਊਦੀ ਅਰਬ ਵਿੱਚ ਲਾਂਚ ਕੀਤਾ ਗਿਆ ਸੀ। Infinix Hot 40i ਸਮਾਰਟਫੋਨ Infinix Hot 40 ਸੀਰੀਜ਼ ਦਾ ਮਾਡਲ ਹੈ। ਇਸ ਸੀਰੀਜ਼ 'ਚ ਕੰਪਨੀ ਹੋਰ ਮਾਡਲ ਵੀ ਪੇਸ਼ ਕਰਦੀ ਹੈ।

Infinix Hot 40i ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕਰੀਏ, ਤਾਂ Infinix Hot 40i ਸਮਾਰਟਫੋਨ 'ਚ 6.58 ਇੰਚ ਦੀ LCD HD+ ਡਿਸਪਲੇ ਮਿਲ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 480nits ਦੀ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Unisoc T606 ਚਿਪਸੈੱਟ ਮਿਲ ਸਕਦੀ ਹੈ। Infinix Hot 40i ਸਮਾਰਟਫੋਨ ਨੂੰ 4/8GB ਰੈਮ ਅਤੇ 128GB/256GB ਸਟੋਰੇਜ ਆਪਸ਼ਨਾਂ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 50MP ਸਿੰਗਲ ਰਿਅਰ ਕੈਮਰਾ ਅਤੇ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। Infinix Hot 40i ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Infinix Hot 40i ਸਮਾਰਟਫੋਨ ਦੇ ਕਲਰ ਆਪਸ਼ਨ: ਜੇਕਰ ਕਲਰ ਆਪਸ਼ਨ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਨੂੰ Starlit Black, Palm Blue, Horizon Gold ਅਤੇ Starfall Green ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। Infinix ਦੀ ਅਧਿਕਾਰਿਤ ਵੈੱਬਸਾਈਟ 'ਤੇ ਇਸ ਫੋਨ ਨੂੰ ਫੀਚਰਸ ਦੇ ਨਾਲ ਲਿਸਟ ਕੀਤਾ ਗਿਆ ਹੈ। ਹਾਲਾਂਕਿ, ਭਾਰਤ 'ਚ ਲਾਂਚ ਹੋਣ ਵਾਲਾ Infinix Hot 40i ਸਮਾਰਟਫੋਨ ਅਲੱਗ-ਅਲੱਗ ਫੀਚਰਸ ਦੇ ਨਾਲ ਲਿਆਂਦਾ ਜਾ ਸਕਦਾ ਹੈ। ਕੰਪਨੀ ਨੇ ਇਸ ਸਮਾਰਟਫੋਨ ਦੀ ਲਾਂਚਿੰਗ ਡੇਟ ਅਤੇ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।

ABOUT THE AUTHOR

...view details