ਹੈਦਰਾਬਾਦ: Infinix ਜਲਦ ਹੀ Infinix GT 20 Pro ਸਮਾਰਟਫੋਨ ਨੂੰ ਲਾਂਚ ਕਰੇਗਾ। ਇਹ ਫੋਨ ਭਾਰਤ 'ਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਇਸ ਫੋਨ ਨੂੰ ਸਾਊਦੀ ਅਰਬ 'ਚ ਲਾਂਚ ਕੀਤਾ ਗਿਆ ਹੈ ਅਤੇ ਹੁਣ ਕੰਪਨੀ ਇਸਨੂੰ ਭਾਰਤ 'ਚ ਪੇਸ਼ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇਸ ਫੋਨ ਦੀ ਮਾਈਕ੍ਰੋਸਾਈਟ ਨੂੰ Infinix India ਦੀ ਅਧਿਕਾਰਿਤ ਵੈੱਬਸਾਈਟ 'ਤੇ ਲਾਈਵ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ Infinix GT verse #Badassreturns ਜਲਦ ਆ ਰਿਹਾ ਹੈ। ਫਿਲਹਾਲ, ਇਸਦੀ ਲਾਂਚ ਡੇਟ ਅਤੇ ਨਾਮ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਫੋਨ Infinix GT 20 Pro ਹੋ ਸਕਦਾ ਹੈ। ਕੰਪਨੀ 6 ਮਈ ਨੂੰ ਇਸ ਫੋਨ ਬਾਰੇ ਹੋਰ ਜਾਣਕਾਰੀ ਦੇ ਸਕਦੀ ਹੈ।
ਭਾਰਤ 'ਚ ਜਲਦ ਲਾਂਚ ਹੋਵੇਗਾ Infinix GT 20 Pro, ਫੀਚਰਸ ਹੋਏ ਲੀਕ - Infinix GT 20 Pro Launch Date - INFINIX GT 20 PRO LAUNCH DATE
Infinix GT 20 Pro Launch Date: Infinix ਆਪਣੇ ਭਾਰਤੀ ਗ੍ਰਾਹਕਾਂ ਲਈ Infinix GT 20 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ 6 ਮਈ ਨੂੰ ਇਸ ਫੋਨ ਬਾਰੇ ਵੱਡਾ ਖੁਲਾਸਾ ਕਰ ਸਕਦੀ ਹੈ।
Published : May 2, 2024, 6:25 PM IST
6 ਮਈ ਨੂੰ ਲਾਂਚ ਡੇਟ ਦਾ ਹੋ ਸਕਦੈ ਖੁਲਾਸਾ: ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ 6 ਮਈ ਨੂੰ Infinix GT 20 Pro ਦੀ ਲਾਂਚ ਡੇਟ ਦਾ ਖੁਲਾਸਾ ਕਰ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੋਨ ਸਾਊਦੀ ਅਰਬ 'ਚ ਪਹਿਲਾ ਹੀ ਲਾਂਚ ਹੋ ਚੁੱਕਾ ਹੈ ਅਤੇ ਹੁਣ ਭਾਰਤ 'ਚ ਲਾਂਚ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ।
- Samsung Galaxy F55 5G ਸਮਾਰਟਫੋਨ ਜਲਦ ਹੋਵੇਗਾ ਭਾਰਤ 'ਚ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Samsung Galaxy F55 5G Launch Date
- ਇੰਤਜ਼ਾਰ ਹੋਇਆ ਖਤਮ, Vivo ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Vivo V30e 5G ਨੂੰ ਕੀਤਾ ਲਾਂਚ - Vivo V30e 5G Launch
- ਐਮਾਜ਼ਾਨ ਦੀ ਗ੍ਰੇਟ ਸਮਰ ਸੇਲ ਸ਼ੁਰੂ, ਇਨ੍ਹਾਂ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ - Amazon Great Summer Sale 2024
Infinix GT 20 Pro ਦੇ ਫੀਚਰਸ ਹੋਏ ਲੀਕ: ਜੇਕਰ ਫੀਚਰਸ ਬਾਰੇ ਗੱਲ਼ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ, ਫੁੱਲ HD+Resolution,1300nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimension 8200 ਅਲਟੀਮੇਟ SoC ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 8GB/12GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 108MP ਦਾ ਸੈਮਸੰਗ ISOCELL HM6 ਪ੍ਰਾਈਮਰੀ ਕੈਮਰਾ, 2MP ਦਾ ਡੈਪਥ ਸੈਂਸਰ, 2MP ਦਾ ਮੈਕਰੋ ਸੈਂਸਰ ਅਤੇ LED ਫਲੈਸ਼ ਮਿਲ ਸਕਦੀ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 45 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।