ਹੈਦਰਾਬਾਦ: Honor ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Honor 200 ਸੀਰੀਜ਼ ਲਾਂਚ ਕਰ ਦਿੱਤੀ ਹੈ। ਕੰਪਨੀ ਇਸ ਸੀਰੀਜ਼ ਨੂੰ ਲੰਬੇ ਸਮੇਂ ਤੋਂ ਟੀਜ਼ ਕਰ ਰਹੀ ਸੀ, ਜਿਸ ਤੋਂ ਬਾਅਦ ਹੁਣ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। Honor 200 ਸੀਰੀਜ਼ 'ਚ Honor 200 5G ਅਤੇ Honor 200 Pro 5G ਸਮਾਰਟਫੋਨ ਪੇਸ਼ ਕੀਤੇ ਗਏ ਹਨ।
Honor 200 ਸੀਰੀਜ਼ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Honor 200 5G ਦੇ 8GB+256GB ਦੀ ਕੀਮਤ 34,999 ਰੁਪਏ ਅਤੇ 12GB+512GB ਸਟੋਰੇਜ ਆਪਸ਼ਨ ਦੀ ਕੀਮਤ 39,999 ਰੁਪਏ ਰੱਖੀ ਗਈ ਹੈ। ਜਦਕਿ Honor 200 pro 5G ਦੇ 12GB+512GB ਦੀ ਕੀਮਤ 57,999 ਰੁਪਏ ਹੈ।
Honor 200 ਸੀਰੀਜ਼ 'ਤੇ ਆਫ਼ਰਸ: ਇਸ ਫੋਨ ਨੂੰ ਦੇਸ਼ 'ਚ 20 ਜੁਲਾਈ ਨੂੰ ਰਾਤ 12 ਵਜੇ ਤੋਂ ਕੰਪਨੀ ਦੀ ਵੈੱਬਸਾਈਟ, ਐਮਾਜ਼ਾਨ ਅਤੇ ਚੁਣੇ ਹੋਏ ਰਿਟੇਲ ਸਟੋਰਾਂ 'ਤੇ ਸੇਲ ਕੀਤਾ ਜਾਵੇਗਾ। ਕੰਪਨੀ ਨੇ 20 ਤੋਂ 21 ਜੁਲਾਈ ਨੂੰ ਐਮਾਜ਼ਾਨ ਪ੍ਰਾਈਮ ਡੇ ਸੇਲ ਦੌਰਾਨ Honor 200 ਸੀਰੀਜ਼ ਦੀ ਖਰੀਦ 'ਤੇ ਆਫ਼ਰਸ ਦਾ ਵੀ ਐਲਾਨ ਕੀਤਾ ਹੈ। ਇਸ ਦੌਰਾਨ ICICI ਜਾਂ SBI ਕ੍ਰੇਡਿਟ ਕਾਰਡ ਦਾ ਇਸਤੇਮਾਲ ਕਰਨ ਵਾਲੇ ਗ੍ਰਾਹਕ 3,000 ਰੁਪਏ ਦੀ ਛੋਟ ਦਾ ਲਾਭ ਲੈ ਸਕਦੇ ਹਨ। Honor 200 5G ਨੂੰ Black ਅਤੇ Moonlight White ਕਲਰ ਦੇ ਨਾਲ ਪੇਸ਼ ਕੀਤਾ ਗਿਆ ਹੈ, ਜਦਕਿ Honor 200 Pro 5G ਨੂੰ Black ਅਤੇ Ocean Cyan Shade ਕਲਰ ਦੇ ਨਾਲ ਲਿਆਂਦਾ ਗਿਆ ਹੈ।
Honor 200 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Honor 200 5G 'ਚ 6.7 ਇੰਚ ਦੀ ਫੁੱਲ HD+OLED ਕਰਵਡ ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 4,000nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ, ਜਦਕਿ Honor 200 Pro 5G 'ਚ 6.78 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ Honor 200 5G 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਦਿੱਤੀ ਗਈ ਹੈ ਅਤੇ Honor 200 Pro 5G 'ਚ ਸਨੈਪਡ੍ਰੈਗਨ 8s ਜੇਨ 3 ਚਿਪਸੈੱਟ ਮਿਲਦੀ ਹੈ। Honor 200 5G ਨੂੰ 12GB ਰੈਮ+512GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ, ਜਦਕਿ Honor 200 Pro 5G ਨੂੰ 12GB ਰੈਮ ਅਤੇ 512GB ਦੇ ਨਾਲ ਲਿਆਂਦਾ ਗਿਆ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP ਦਾ ਪ੍ਰਾਈਮਰੀ ਰਿਅਰ ਕੈਮਰਾ, 12MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 50MP ਦਾ ਟੈਲੀਫੋਟੋ ਸ਼ੂਟਰ ਦਿੱਤਾ ਗਿਆ ਹੈ। Honor 200 5G 'ਚ 5,200mAh ਦੀ ਬੈਟਰੀ ਮਿਲਦੀ ਹੈ, ਜੋ ਕਿ 100ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ ਅਤੇ Honor 200 Pro 5G 'ਚ 66ਵਾਟ ਦੀ ਵਾਈਰਲੈਸ ਦੇ ਨਾਲ-ਨਾਲ ਰਿਵਰਸ ਵਾਈਰਲੈਸ ਚਾਰਜਿੰਗ ਦਾ ਸਪੋਰਟ ਮਿਲਦਾ ਹੈ।